ਟਰੂਡੋ ਅਤੇ ਮੋਦੀ ਵਿਚਾਲੇ ਹੋਈ ਮੁਲਾਕਾਤ ‘ਚ ਦੋ-ਪੱਖੀ ਸਬੰਧਾਂ ‘ਤੇ ਚਰਚਾ
ਵਾਸ਼ਿੰਗਟਨ/ਬਿਊਰੋ ਨਿਊਜ਼
ਕੈਨੇਡਾ ਅਤੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀਆਂ ਵਿਚਾਲੇ ਹੋਈ ਪਹਿਲੀ ਮੁਲਾਕਾਤ ਹੀ ਪੱਕੇ ਯਾਰਾਨੇ ਵਿਚ ਤਬਦੀਲ ਹੋ ਗਈ। ਵਾਸ਼ਿੰਗਟਨ ਵਿਚ ਕੈਨੇਡਾ ਪ੍ਰਧਾਨ ਮੰਤਰੀ ਨਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕਰਕੇ ਦੋ ਪੱਖੀ ਸਬੰਧਾਂ ‘ਤੇ ਗੰਭੀਰ ਚਰਚਾ ਕੀਤੀ। ਜਸਟਿਨ ਟਰੂਡੋ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੋਵੇਂ ਹਮਰੁਤਬਾ ਹਸਤੀਆਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ ਜੋ ਕਿ ਵਾਸ਼ਿੰਗਟਨ ਵਿਖੇ ਹੋ ਰਹੀ ਪ੍ਰਮਾਣੂ ਸੁਰੱਖਿਆ ਸਿਖਰ ਬੈਠਕ ਦੌਰਾਨ ਸੰਭਵ ਹੋਈ। ਭਾਰਤੀ ਵਿਦੇਸ਼ ਮੰਤਰਾਲੇ ਨੇ ਟਵੀਟ ਰਾਹੀਂ ਆਖਿਆ ਕਿ ਨਰਿੰਦਰ ਮੋਦੀ ਦੇ ਦੂਜੇ ਦਿਨ ਦੇ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਮੁਲਾਕਾਤ ਜਸਟਿਨ ਟਰੂਡੋ ਨਾਲ ਹੋਈ। ਉਨ੍ਹਾਂ ਲਿਖਿਆ ਕਿ ਅੱਜ ਦੀ ਬੈਠਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਗੱਲਬਾਤ ਨਾਲ ਸ਼ੁਰੂ ਹੋਈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਕੈਨੇਡਾ ਦੇ ਡੂੰਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ।
ਕੈਨੇਡਾ ਤੇ ਭਾਰਤ ਵਿਚਾਲੇ ਹੋਇਆ ਸੀ ਪ੍ਰਮਾਣੂ ਰਿਐਕਟਰ ਸਮਝੌਤਾ
ਮੰਨਿਆ ਜਾ ਰਿਹਾ ਹੈ ਕਿ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਈ ਬੈਠਕ ਨਾਲ ਦੋਵੇਂ ਮੁਲਕ ਪਹਿਲਾਂ ਨਾਲੋਂ ਵੀ ਜ਼ਿਆਦਾ ਨੇੜੇ ਹੋ ਗਏ ਹਨ ਤੇ ਤਾਲਮੇਲ ਹੋਰ ਵੀ ਵਧੀਆ ਬਣ ਗਿਆ ਹੈ। ਚੇਤੇ ਰਹੇ ਕਿ ਸਟੀਫਨ ਹਾਰਪਰ ਦੀ ਸਰਕਾਰ ਸਮੇਂ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਦੋਵੇਂ ਮੁਲਕਾਂ ਵਿਚਾਲੇ ਹੋਏ ਪ੍ਰਮਾਣੂ ਰਿਐਕਟਰ ਸਮਝੌਤੇ ਤਹਿਤ ਕੈਨੇਡਾ ਭਾਰਤ ਨੂੰ ਪੰਜ ਵਰ੍ਹਿਆਂ ਤੱਕ 3 ਹਜ਼ਾਰ ਮੀਟ੍ਰਿਕ ਟਨ ਯੂਰੇਨੀਅਮ ਦੇਣ ਲਈ ਸਹਿਮਤ ਹੋਇਆ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …