ਸੇਂਟ ਤ੍ਰੋਪੇ ਦੇ ਡਿਪਟੀ ਮੇਅਰ ਨੇ ਸੋਹਣ ਸਿੰਘ ਠੰਡਲ ਨੂੰ ਦਿੱਤਾ ਸੱਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਫਰਾਂਸ ਦੇ ਸ਼ਹਿਰ ਸੇਂਟ ਤ੍ਰੋਪੇ ਦੇ ਡਿਪਟੀ ਮੇਅਰ ਅਤੇ ਇੰਚਾਰਜ ਸੈਰ ਸਪਾਟਾ ਹੇਨਰੀ ਪ੍ਰੇਵੋਸਤ ਏਲਾਰਡ ਨੇ ਰਾਜ ਦੇ ਸੈਰ ਸਪਾਟਾ ਮੰਤਰੀ ਸੋਹਣ ਸਿੰਘ ਠੰਡਲ ਨਾਲ ਮੁਲਾਕਾਤ ਕੀਤੀ ਅਤੇ ਠੰਡਲ ਨੂੰ ਸਤੰਬਰ ਮਹੀਨੇ ਦੌਰਾਨ ਸੇਂਟ ਤ੍ਰੋਪੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਉਣ ਮੌਕੇ ਫਰਾਂਸ ਆਉਣ ਦਾ ਸੱਦਾ ਦਿੱਤਾ। ਠੰਡਲ ਨੇ ਦੱਸਿਆ ਕਿ ਹੇਨਰੀ ਪ੍ਰੇਵੋਸਤ ਏਲਾਰਦ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਸਿਖਲਾਈ ਦੇਣ ਵਾਲੇ ਜਰਨੈਲ ਏਲਾਰਦ ਦੇ ਖਾਨਦਾਨ ਨਾਲ ਸਬੰਧਤ ਹਨ। ਪੰਜਾਬ ਦੇ ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸੇਂਟ ਤ੍ਰੋਪੇ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਅਤੇ ਫਰਾਂਸ ਵਿੱਚ ਨਵੀਂ ਸਾਂਝ ਵਿਕਸਤ ਹੋਵੇਗੀ ਅਤੇ ਸੈਰ ਸਪਾਟਾ ਉਤਸ਼ਾਹਿਤ ਹੋਵੇਗਾ। ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਉੱਘੇ ਮੂਰਤੀਕਾਰ ਵੱਲੋਂ ਤਿਆਰ ਕਰਵਾ ਕੇ ਸੇਂਟ ਤ੍ਰੋਪੇ ਸਰਕਾਰ ਨੂੰ ਭੇਟ ਕੀਤਾ ਜਾਵੇਗਾ। ਹੇਨਰੀ ਪ੍ਰੇਵੋਸਤ ਏਲਾਰਦ ਨੇ ਦੱਸਿਆ ਕਿ 16, 17 ਅਤੇ 18 ਸਤੰਬਰ ਨੂੰ ਭਾਰਤ ਦੇ ਦੂਤਘਰ ਵੱਲੋਂ ਫਰਾਂਸ ਵਿੱਚ ‘ਨਮਸਤੇ ਫਰਾਂਸ’ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਅਤੇ ਸੇਂਟ ਤ੍ਰੋਪੇ ਵਿੱਚ ਇਸੇ ਲੜੀ ਤਹਿਤ ਲਗਾਏ ਜਾਣ ਵਾਲੇ ਤਿੰਨ ਰੋਜ਼ਾ ਮੇਲੇ ਦੌਰਾਨ ਪੰਜਾਬ ਬਾਰੇ ਲਗਾਈ ਜਾਵੇਗੀ ਪ੍ਰਦਰਸ਼ਨੀ, ਮਹਾਰਾਜਾ ਰਣਜੀਤ ਸਿੰਘ, ਜਰਨੈਲ ਏਲਾਰਦ ਅਤੇ ਉਨ੍ਹਾਂ ਦੀ ਪਤਨੀ ਬੰਨੋ ਪੰਨਦੇਈ ਦੇ ਬੁੱਤ ਲਗਾਏ ਜਾਣਗੇ।
Check Also
ਲੈਨੋਵੋ ਨੇ ਪੋ੍ਰਫੈਸ਼ਨਲਾਂ ਲਈ ਤਿਆਰ ਕੀਤੇ ਨਵੇਂ ਉੱਚ-ਪ੍ਰਦਰਸ਼ਨ ਵਾਲੇ ਟੈਬਲੇਟਾਂ ਅਤੇ ਲੈਪਟਾਪਾਂ ਨਾਲ ਭਾਰਤ ਵਿੱਚ ਆਪਣੇ ਪੋਰਟਫੋਲੀਓ ਦਾ ਵਿਸਤਾਰ ਕੀਤਾ
ਆਧੁਨਿਕ ਦਫਤਰ ਲਈ ਇੱਕ ਕਿਫਾਇਤੀ ਵਪਾਰਕ ਟੈਬਲੇਟ ਵੀ ਲਾਂਚ ਕੀਤਾ ਚੰਡੀਗੜ੍ਹ, ਲੁਧਿਆਣਾ, ਗੁਰੂਗ੍ਰਾਮ, 14 ਨਵੰਬਰ, …