Breaking News
Home / ਦੁਨੀਆ / ਅਮਰੀਕਾ ‘ਚ ਸਿਰਦਰਦੀ ਬਣਨ ਲੱਗੇ ਸ਼ਰਨਾਰਥੀ

ਅਮਰੀਕਾ ‘ਚ ਸਿਰਦਰਦੀ ਬਣਨ ਲੱਗੇ ਸ਼ਰਨਾਰਥੀ

ਟਰੰਪ ਨੇ ਬਗੈਰ ਕਾਨੂੰਨੀ ਦਸਤਾਵੇਜ਼ਾਂ ਦੇ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਦਿੱਤਾ ਹੁਕਮ
ਸ਼ਰਨਾਰਥੀਆਂ ਨੂੰ ਹਿਰਾਸਤ ‘ਚ ਰੱਖਣ ਵਾਲਾ ਗ੍ਰਿਫਤਾਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋ ਰਹੇ ਤੇ ਹੋਣ ਦੀ ਆਸ ਲਾਈ ਬੈਠੇ ਸ਼ਰਨਾਰਥੀ ਅਮਰੀਕਾ ਲਈ ਸਿਰਦਰਦੀ ਬਣਨ ਲੱਗੇ ਹਨ। ਅਮਰੀਕਾ ਨੇ ਇਸ ਮਾਮਲੇ ਵਿਚ ਸਖਤ ਕਦਮ ਚੁੱਕਣ ਦਾ ਫੈਸਲਾ ਕਰ ਲਿਆ ਹੈ। ਮੈਕਸੀਕੋ ਦੇ ਚਿਆਪਾਸ ਸਟੇਟ ਦੇ ਐਸਕੁੰਤਲਾ ‘ਚ ਪਿਛਲੇ ਦਿਨੀਂ ਵੱਖ-ਵੱਖ ਦੇਸ਼ਾਂ ਦੇ ਹਜ਼ਾਰਾਂ ਸ਼ਰਨਾਰਥੀ ਚਿਆਪਾਸ ਵਿਚ ਇਸ ਉਮੀਦ ਨਾਲ ਇਕੱਠੇ ਹੋਏ ਕਿ ਉਨ੍ਹਾਂ ਨੂੰ ਅਮਰੀਕਾ ਵਿਚ ਦਾਖਲਾ ਮਿਲ ਸਕੇਗਾ। ਪਰ ਅਮਰੀਕਾ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋਣ ਵਾਲੇ ਲੋਕਾਂ ਨੂੰ ਕੋਈ ਰਿਆਇਤ ਨਾ ਦੇਣ ਦਾ ਫੈਸਲਾ ਕੀਤਾ ਹੈ। ਅੰਦਰੂਨੀ ਸੁਰੱਖਿਆ ਤੇ ਨਿਆਂ ਵਿਭਾਗ ਦੀ ਕੋਸ਼ਿਸ਼ ਹੈ ਕਿ ਬਗੈਰ ਕਾਨੂੰਨੀ ਕਾਗਜ਼ਾਂ ਦੇ ਕਿਸੇ ਨੂੰ ਦੇਸ਼ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਦੌਰਾਨ ਅਮਰੀਕਾ ਵਿਚ ਮੈਕਸੀਕੋ ਦੇ ਰਸਤੇ ਦਾਖਲ ਹੋਣ ਵਾਲੇ ਸ਼ਰਧਨਾਰਥੀਆਂ ਨੂੰ ਨਜਾਇਜ਼ ਰੂਪ ਵਿਚ ਹਿਰਾਸਤ ਵਿਚ ਲੈਣ ਵਾਲੇ ਦੱਖਣਪੰਥੀ ਸੰਗਠਨ ਦੇ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਛੋਟੇ ਪਰ ਹਥਿਆਰਬੰਦ ਸੰਗਠਨ ਯੂਨਾਈਟਿਡ ਕਾਂਸਟੀਟਿਊਸ਼ਨਲ ਪੈਟ੍ਰਿਅਟ੍ਰਸ (ਯੂਸੀਪੀ) ਦੇ ਮੈਂਬਰ ਲੈਰੀ ਮਿਸ਼ੇਲ ਹਾਪਕਿੰਸ (70) ਨੂੰ ਨਜਾਇਜ਼ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਅਮਰੀਕ ਦੀ ਸੰਘੀ ਜਾਂਚ ਏਜੰਸੀ ਐਫਬੀਆਈ ਨੇ ਕੀਤੀ ਹੈ। ਸ਼ੋਸ਼ਲ ਮੀਡੀਆ ‘ਤੇ ਪ੍ਰਸਿੱਧ ਯੂਸੀਪੀ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀਆਂ ਸਰਹੱਦਾਂ ਦੀ ਨਿਗਰਾਨੀ ਕਰਦਾ ਹੈ। ਇਸਦੇ ਮੈਂਬਰ ਹਥਿਆਰ ਲੈ ਕੇ ਚੱਲਦੇ ਹਨ ਅਤੇ ਅਮਰੀਕਾ ਦੀ ਸਰਹੱਦ ‘ਚ ਦਾਖਲ ਹੋਣ ਵਾਲੇ ਲੋਕਾਂ ਨੂੰ ਨਜਾਇਜ਼ ਰੂਪ ਵਿਚ ਹਿਰਾਸਤ ਵਿਚ ਲੈ ਲੈਂਦੇ ਹਨ। ਹਾਪਕਿਨਸ ਦੀ ਗ੍ਰਿਫਤਾਰੀ ‘ਤੇ ਅਮਰੀਕਾ ਦੇ ਸਰਹੱਦੀ ਸੂਬੇ ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਹੈਕਟਰ ਬਾਲਡੇਰਾਸ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸਿਖਲਾਈ ਪ੍ਰਾਪਤ ਸਰਕਾਰੀ ਅਫਸਰਾਂ ਦੀ ਹੈ ਨਾ ਕਿ ਹਥਿਆਰਬੰਦ ਲੋਕਾਂ ਦੀ। ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਮੈਕਸੀਕੋ ਸਰਹੱਦ ‘ਤੇ ਕੰਧ ਦੇ ਬਣਨ ਤੱਕ ਉਹ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਉਨ੍ਹਾਂ ਦੇ ਕਾਰਜਾਂ ‘ਚ ਮੱਦਦ ਕਰਨੀ ਚਾਹੁੰਦੇ ਹਨ, ਪਰ ਸ਼ਰਨਾਰਥੀਆਂ ਦੀ ਵਧਦੀ ਗਿਣਤੀ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …