ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ 61 ਸਾਲਾ ਭਾਰਤੀ ਨੂੰ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਦੇ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨਾਗਰਿਕਾਂ ਵਿਚ ਭਾਰਤੀ ਵੀ ਸ਼ਾਮਲ ਹਨ। ਨਿਆਂ ਵਿਭਾਗ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਸੰਧੂ ਨੇ ਇਸ ਸਾਲ ਆਪਣਾ ਜੁਰਮ ਕਬੂਲਦਿਆਂ ਕਿਹਾ ਸੀ ਕਿ ਉਸ ਨੇ 2013 ਤੋਂ 2015 ਵਿਚਕਾਰ ਖ਼ੁਦ ਕਰੀਬ 400 ਵਿਦੇਸ਼ੀਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਵਿਚ ਮਦਦ ਕੀਤੀ ਸੀ। ਮਨੁੱਖੀ ਤਸਕਰੀ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਲੋਕਾਂ ਦੀ ਜਾਨ ਖ਼ਤਰੇ ਵਿਚ ਪਈ। ਸੰਧੂ ਇਸ ਕੰਮ ਲਈ ਯਾਦਵਿੰਦਰ ਸਿੰਘ ਭਾਂਬਾ, ਭੁਪਿੰਦਰ ਕੁਮਾਰ, ਰਜਿੰਦਰ ਸਿੰਘ, ਰਾਬਰਟ ਹਾਰਵਰਡ ਸਕਾਟ ਤੇ ਐਟਕਿੰਸ ਲਾਸਨ ਹਾਰਵਰਡ ਆਦਿ ਜਿਹੇ ਆਪਣੇ ਕਈ ਫ਼ਰਜ਼ੀ ਨਾਂ ਦੱਸਦਾ ਸੀ। ਸੰਧੂ ਨੇ ਸਵੀਕਾਰ ਕੀਤਾ ਕਿ 2013 ਵਿਚ ਡੌਮੀਨਿਕ ਰਿਪਬਲਿਕ, ਹੈਤੀ, ਪੋਰਟੋ ਰੀਕੋ, ਭਾਰਤ ਤੇ ਕਈ ਹੋਰ ਥਾਵਾਂ ਤੋਂ ਮਨੁੱਖੀ ਤਸਕਰੀ ਦੀ ਸਾਜ਼ਿਸ਼ ਰਚਣ ਵਿਚ ਉਸ ਦੀ ਮੁੱਖ ਭੂਮਿਕਾ ਸੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …