Breaking News
Home / ਭਾਰਤ / ਹਿਮਾਚਲ ਜ਼ਿਮਨੀ ਚੋਣਾਂ ’ਚ ਭਾਜਪਾ ਦਾ ਸੂਪੜਾ ਸਾਫ

ਹਿਮਾਚਲ ਜ਼ਿਮਨੀ ਚੋਣਾਂ ’ਚ ਭਾਜਪਾ ਦਾ ਸੂਪੜਾ ਸਾਫ

ਕਾਂਗਰਸ ਨੇ ਮੰਡੀ ਲੋਕ ਸਭਾ ਸੀਟ ਅਤੇ ਤਿੰਨੋਂ ਵਿਧਾਨ ਸਭਾ ਸੀਟਾਂ ਵੀ ਜਿੱਤੀਆਂ
ਸ਼ਿਮਲਾ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਅਤੇ ਤਿੰਨੋਂ ਵਿਧਾਨ ਸਭਾ ਸੀਟਾਂ ’ਤੇ ਜਿੱਤ ਕਰ ਲਈ ਹੈ। ਧਿਆਨ ਰਹੇ ਕਿ 30 ਅਕਤੂਬਰ ਨੂੰ ਇਨ੍ਹਾਂ ਸੀਟਾਂ ’ਤੇ ਜ਼ਿਮਨੀ ਚੋਣ ਹੋਈ ਸੀ ਅਤੇ ਅੱਜ ਉਸਦੇ ਨਤੀਜੇ ਐਲਾਨੇ ਗਏ, ਜਿਸ ਵਿਚ ਭਾਜਪਾ ਦਾ ਸੂਪੜਾ ਸਾਫ ਹੋ ਗਿਆ। ਮੰਡੀ ਲੋਕ ਸਭਾ ਸੀਟ ’ਤੇ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਜਿੱਤ ਹਾਸਲ ਕੀਤੀ ਹੈ ਅਤੇ ਉਨ੍ਹਾਂ ਭਾਜਪਾ ਦੇ ਉਮੀਦਵਾਰ ਰਿਟਾ. ਬਿਰਗੇਡੀਅਰ ਖੁਸ਼ਹਾਲ ਸਿੰਘ ਨੂੰ ਹਰਾਇਆ। ਇਸੇ ਦੌਰਾਨ ਵਿਧਾਨ ਸਭਾ ਹਲਕਾ ਅਕਰੀ ਤੋਂ ਸੰਜੇ ਅਵਸਥੀ, ਜੁਬਲ ਕੋਟਖਾਈ ਤੋਂ ਰੋਹਿਤ ਠਾਕੁਰ ਅਤੇ ਫਤਹਿਪੁਰ ਤੋਂ ਭਵਾਨੀ ਸਿੰਘ ਪਠਾਨੀਆ ਨੇ ਜਿੱਤ ਹਾਸਲ ਕੀਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਉਮੀਦਵਾਰ ਜਿੱਤ ਤੋਂ ਬਾਅਦ ਰੋਡ ਸ਼ੋਅ ਆਦਿ ਨਹੀਂ ਕਰ ਸਕੇਗਾ। ਇਸੇ ਦੌਰਾਨ ਸਿਆਸੀ ਹਲਕਿਆਂ ਵਿਚ ਚਰਚਾ ਛਿੜ ਗਈ ਹੈ ਕਿ ਵਿਵਾਦਤ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਕਾਰਨ ਹੀ ਭਾਜਪਾ ਨੂੰ ਹਿਮਾਚਲ ਵਿਚ ਜ਼ਿਮਨੀ ਚੋਣਾਂ ਦੌਰਾਨ ਹਾਰ ਮਿਲੀ ਹੈ।

Check Also

ਹਰਮਨਪ੍ਰੀਤ ਸਿੰਘ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ

ਜਰਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਮਿਲਿਆ ਅਰਜੁਨ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਰਾਸ਼ਟਰਪਤੀ …