ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਰਾਮਗੜ੍ਹੀਆ ਸਿੱਖ ਫਾਉਂਡੇਸ਼ਨ ਆਫ ਓਨਟਾਰੀਓ ਵੱਲੋਂ ਖਾਲਸਾ ਸਾਜਨਾ ਦਿਵਸ (ਵਿਸਾਖੀ) ਅਤੇ ਸਿੱਖ ਵਿਰਾਸਤੀ ਮਹੀਨੇ (ਅਪ੍ਰੈਲ) ਨੂੰ ਸਮਰਪਿਤ ਸਮਾਗਮ ਕਵੀ ਦਰਬਾਰ ਦੇ ਰੂਪ ਵਿੱਚ ਬਰੈਂਪਟਨ ਦੇ ਰਾਮਗੜ੍ਹੀਆ ਭਵਨ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਅਤੇ ਪ੍ਰਧਾਨ ਜਸਬੀਰ ਸਿੰਘ ਸੈਂਭੀ ਵੱਲੋਂ ਸਾਰਿਆਂ ਨੂੰ ਇੱਕ ਦੂਜੇ ਨਾਲ ਜਾਣ ਪਹਿਚਾਣ ਅਤੇ ਜੀ ਆਇਆਂ ਕਹਿਣ ਨਾਲ ਹੋਈ ਉਪਰੰਤ ਸਟੇਜ ਦੀ ਕਾਰਵਾਈ ਹਰਦਿਆਲ ਸਿੰਘ ਝੀਤਾ ਨੇ ਬਾਖੂਬੀ ਨਿਭਾਈ ਜਿਨ੍ਹਾਂ ਨੇ ਵਾਰੋ-ਵਾਰੀ ਸਾਰਿਆਂ ਨੂੰ ਸਟੇਜ ‘ਤੇ ਸੱਦਾ ਦਿੱਤਾ।
ਸਮਾਗਮ ਦੌਰਾਨ ਸਿੱਖ ਧਰਮ ਅਤੇ ਖਾਲਸਾ ਪੰਥ ਦੀ ਸਾਜਨਾ ਨਾਲ ਸਬੰਧਤ ਗੱਲਬਾਤ ਦੇ ਨਾਲ-ਨਾਲ ਕਵੀਆਂ ਵੱਲੋਂ ਆਪੋ-ਆਪਣੀਆਂ ਰਚਨਾਵਾਂ ਨਾਲ ਵਧੀਆ ਹਾਜ਼ਰੀ ਵੀ ਲਗਵਾਈ ਗਈ ਜਦੋਂ ਕਿ ਹਰਜਿੰਦਰ ਸਿੰਘ ਭਸੀਨ ਅਤੇ ਗੁਰਪ੍ਰਕਾਸ਼ ਸਿੰਘ ਬਾਜਵਾ ਵੱਲੋਂ ਪੁਰਾਤਨ ਲੋਕਾਂ ਦੇ ਮੁਕਾਬਲੇ ਅਜੋਕੀ ਪੀੜ੍ਹੀ ਦੀ ਦੁਰਦਸ਼ਾ, ਸਿੱਖ ਇਤਿਹਾਸ ਅਤੇ ਅਰਦਾਸ ਵਿੱਚ ਕੀਤੀ ਫੇਰ ਬਦਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਨ ਬਾਰੇ ਵੀ ਗੱਲਬਾਤ ਕੀਤੀ। ਇਸ ਮੌਕੇ ਮਲੂਕ ਸਿੰਘ ਕਾਹਲੋਂ, ਮਕਸੂਦ ਚੌਧਰੀ, ਸੁਖਦੇਵ ਸਿੰਘ ਝੰਡ, ਅਬਦੁਲ ਬਾਤਿਸ਼ ਕਮਰ, ਮਹਿੰਦਰ ਪ੍ਰਤਾਪ, ਜੋਗਿੰਦਰ ਸਿੰਘ ਅਰੋੜਾ, ਜਸਵਿੰਦਰ ਸਿੰਘ ਮਠਾੜੂ, ਹਰਦੇਵ ਸਿੰਘ ਸੌਂਦ, ਰਵਿੰਦਰ ਸਿੰਘ ਸੌਂਦ, ਸਤਨਾਮ ਸਿੰਘ ਝੀਤਾ, ਹਰਬੰਸ ਸਿੰਘ ਮਠਾੜੂ, ਪਲਵਿੰਦਰ ਤੱਗੜ, ਪਰਮਜੀਤ ਕੌਰ ਦਿਓਲ, ਰਜਨੀ ਸ਼ਰਮਾਂ, ਵਿਜੇ ਸ਼ਰਮਾਂ, ਤਰਲੋਚਨ ਸਿੰਘ ਆਸੀ, ਮਨਮੋਹਨ ਸਿੰਘ ਲਾਲੀ, ਮਨਜੀਤ ਸਿੰਘ ਭੁੱਚੋ, ਜਰਨੈਲ ਸਿੰਘ ਮਠਾੜੂ, ਕੁਲਦੀਪ ਸਿੰਘ ਘਟਾਉੜੇ, ਸੁਖਵਿੰਦਰ ਸਿੰਘ ਝੀਤਾ, ਹਰਨਾਮ ਸਿੰਘ ਝੀਤਾ ਯੂ ਐਸ ਏ, ਅਮਨਦੀਪ ਸਿੰਘ/ਨਵਨੀਤ ਕੌਰ ਯੂ ਐਸ ਏ, ਬਚਿੱਤਰ ਸਿੰਘ,ਬਲਕਾਰ ਸਿੰਘ, ਅਮਰਜੀਤ ਕੌਰ, ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਗੁਰਚੇਤਨ ਸਿੰਘ ਧੰਮੂ ਆਦਿ ਨੇ ਵੀ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ। ਇਸ ਮੌਕੇ ਬੁਲਾਰਿਆਂ ਵੱਲੋਂ ਸੰਸਥਾ ਦੇ ਸਮਾਜ ਸੇਵੀ ਕੰਮਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ।
Check Also
ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਕਰਕੇ ਗੱਲਬਾਤ ਸ਼ੁਰੂ ਕਰਨ : ਡੋਨਾਲਡ ਟਰੰਪ
ਜ਼ੇਲੈਂਸਕੀ ਨਾਲ ਮੀਟਿੰਗ ਉਪਰੰਤ ਟਰੰਪ ਨੇ ਕੀਤਾ ਐਲਾਨ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਰਾਸ਼ਟਰਪਤੀ …