Breaking News
Home / ਦੁਨੀਆ / ‘ਪੰਜਾਬੀ ਚੈਰਿਟੀ ਫ਼ਾਊਂਡੇਸ਼ਨ’ ਵੱਲੋਂ ਕਰਵਾਏ ਗਏ ਪੰਜਾਬੀ ਭਾਸ਼ਣ ਮੁਕਾਬਲੇ ਪੰਜਾਬੀ ਬੋਲੀ ਨੂੰ ਹੋਰ ਫੈਲਾਉਣ ਲਈ ਸਾਰਥਕ ਯਤਨ

‘ਪੰਜਾਬੀ ਚੈਰਿਟੀ ਫ਼ਾਊਂਡੇਸ਼ਨ’ ਵੱਲੋਂ ਕਰਵਾਏ ਗਏ ਪੰਜਾਬੀ ਭਾਸ਼ਣ ਮੁਕਾਬਲੇ ਪੰਜਾਬੀ ਬੋਲੀ ਨੂੰ ਹੋਰ ਫੈਲਾਉਣ ਲਈ ਸਾਰਥਕ ਯਤਨ

ਮਾਲਟਨ/ਡਾ. ਝੰਡ : ‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਵੱਲੋਂ ਲੰਘੇ ਐਤਵਾਰ 8 ਅਪ੍ਰੈਲ ਨੂੰ ਲਿੰਕਨ ਐੱਮ ਅਲੈਂਗਜ਼ੈਂਡਰ ਸਕੂਲ ਵਿਚ ਕਰਵਾਏ ਗਏ 11ਵੇਂ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋਏ। ਇਨ੍ਹਾਂ ਮੁਕਾਬਲਿਆਂ ਵਿਚ 100 ਤੋਂ ਵਧੀਕ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਵਿਚ ਛੌਟੇ ਬੱਚਿਆਂ ਦੋ ਵਿਸ਼ੇ ‘ਸਾਹਿਬਜ਼ਾਦਿਆਂ ਦੀ ਜੀਵਨੀ ਅਤੇ ਸ਼ਹੀਦੀ’ ਤੇ ‘ਪੰਜਾਬੀ ਪਹਿਰਾਵਾ’ ਅਤੇ ਗਰੇਡ 7 ਤੋਂ ਉੱਪਰ ਵੱਡੇ ਵਿਦਿਆਰਥੀਆਂ ਤਿੰਨ ਵਿਸ਼ੇ ‘ਅੰਤਰ-ਰਾਸ਼ਟਰੀ ਵਿਦਿਆਰਥੀ’,’ਹਿਸਾਬ (ਮੈਥੇਮੈਟਿਕਸ) ਵਿਚ ਵਿਦਿਆਰਥੀਆਂ ਦੀ ਦਿਲਚਸਪੀ’ ਅਤੇ ‘ਕੈਨੇਡਾ ਦੇ ਵਿਕਾਸ ਵਿਚ ਪੰਜਾਬੀਆਂ ਦਾ ਯੋਗਦਾਨ’ ਰੱਖੇ ਗਏ ਸਨ।
ਮੁਕਾਬਲਿਆਂ ਦੀ ਜੱਜਮੈਂਟ ਕਰ ਰਹੇ ਜੱਜਾਂ ਅਨੁਸਾਰ ਵਿਦਿਆਰਥੀਆਂ ਨੇ ਕਾਫ਼ੀ ਮਿਹਨਤ ਕੀਤੀ ਹੋਈ ਸੀ ਅਤੇ ਉਨ੍ਹਾਂ ਨੇ ਆਪਣੇ ਚੁਣੇ ਹੋਏ ਵਿਸ਼ੇ ਬਾਖ਼ੂਬੀ ਨਿਭਾਏ, ਬੇਸ਼ਕ ਕਈ ਵਿਦਿਆਰਥੀਆਂ ਨੇ ਆਪਣਾ ਭਾਸ਼ਨ ਕਾਗਜ਼ ਤੋਂ ਲਿਖਿਆ ਹੋਇਆ ਵੀ ਪੜ੍ਹਿਆ। ਇਨ੍ਹਾਂ ਮੁਕਾਬਲਿਆਂ ਵਿਚ ਛੋਟੇ ਬੱਚਿਆਂ ਵਿਚ ਗਰੇਡ ਜੇ.ਕੇ ਅਤੇ ਐੱਸ.ਕੇ. ਵਿੱਚੋਂ ਗੋਵਿੰਦਪ੍ਰੀਤ, ਏਕਨੂਰ ਤੇ ਅਕਾਲਬੀਰ, ਗਰੇਡ ਪਹਿਲਾ ਤੇ ਦੂਜਾ ਵਿੱਚੋਂ ਅਸ਼ਨੀਰ ਕੌਰ, ਜਗਰੂਪ ਸਿੰਘ ਤੇ ਤੇਜਰੂਪ ਕੌਰ, ਗਰੇਡ ਤੀਜਾ ਤੇ ਚੌਥਾ ਵਿੱਚੋਂ ਗੁੰਜਨ ਕੌਰ, ਜਸਲੀਨ ਕੌਰ ਤੇ ਗੁਰਰੂਪ ਕੌਰ, ਗਰੇਡ ਪੰਜ ਤੇ ਛੇ ਵਿੱਚੋਂ ਪਰਮਵੀਰ ਸਿੰਘ, ਮਨਜੋਤ ਕੌਰ ਤੇ ਦਿਵਨੂਰ ਕੌਰ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਨੰਬਰ ‘ਤੇ ਰਹੇ।
ਏਸੇ ਤਰ੍ਹਾਂ ਵੱਡੇ ਵਿਦਿਆਰਥੀਆਂ ਵਿਚ ਗਰੇਡ 7 ਤੇ 8 ਵਿੱਚੋਂ ਜਸਪ੍ਰੀਤ ਕੌਰ, ਇੰਦਰਜੀਤ ਕੌਰ ਤੇ ਜੇਤਨਾਮ ਕੌਰ, ਗਰੇਡ 9 ਤੋਂ 12 ਵਿੱਚੋਂ ਕੀਰਤ ਕੌਰ, ਮੋਹਿਤ ਸਿੰਘ ਤੇ ਸਤਨੂਰ ਕੌਰ ਅਤੇ ਬਾਲਗ ਗਰੁੱਪ ਵਿੱਚੋਂ ਮਨਜੋਤ ਸਿੰਘ, ਜਤਿੰਦਰ ਕੌਰ ਅਤੇ ਅਨੀਸ਼ ਕੌਰ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਨੰਬਰ ‘ਤੇ ਰਹੇ। ਡਾ. ਗੁਰਨਾਮ ਸਿੰਘ ਢਿੱਲੋਂ ਦੀ ਅਗਵਾਈ ਵਿਚ ਅਧਿਆਪਕਾਂ ਗੁਰਜੀਤ ਸਿੰਘ, ਗੁਲਸ਼ੇਰ ਸਿੰਘ, ਜਸਪਾਲ ਸਿੰਘ, ਉਪਿੰਦਰ ਸਿੰਘ, ਜਰਨੈਲ ਸਿੰਘ ਬੋਪਾਰਾਏ, ਡਾ. ਜਤਿੰਦਰ ਕੌਰ ਰੰਧਾਵਾ, ਡਾ. ਅਰਵਿੰਦਰ ਕੌਰ, ਬਲਜੀਤ ਧਾਲੀਵਾਲ, ਗੁਰਪ੍ਰੀਤ ਸਿੱਧੂ, ਸਾਹਿਬ ਸਿੰਘ, ਪਲਵਿੰਦਰ ਕੌਰ, ਜਗਤਾਰ ਸਿੰਘ ਮਾਨ, ਗੁਰਸ਼ਰਨ ਸਿੰਘ, ਕਮਲਦੀਪ ਕਹਿਲ ਆਦਿ ਨੇ ਜੱਜਾਂ ਦੀ ਸੇਵਾ ਨਿਭਾਈ।
ਇਸ ਦੌਰਾਨ ਹਾਜ਼ਰੀਨ ਵਿੱਚੋਂ ਕਈਆਂ ਵੱਲੋਂ ਇਹ ਵਿਚਾਰ ਸਾਹਮਣੇ ਆਇਆ ਕਿ ਅਜਿਹੇ ਮੁਕਾਬਲਿਆਂ ਵਿਚ ਬੱਚਿਆਂ ਦੀ ‘ਭਾਸ਼ਨ-ਕਲਾ’ ਜੱਜ ਕਰਨ ਲਈ ਤਿੰਨ ਜੱਜ ਹੋਣੇ ਚਾਹੀਦੇ ਹਨ ਜਦ ਕਿ ਇਨ੍ਹਾਂ ਮੁਕਾਬਲਿਆਂ ਵਿਚ ਦੋ-ਦੋ ਜੱਜ ਹੀ ਰੱਖੇ ਗਏ ਸਨ। ਅਜਿਹਾ ਸ਼ਾਇਦ ਪ੍ਰਬੰਧਕਾਂ ਨੂੰ ਲੋੜੀਂਦੀ ਗਿਣਤੀ ਵਿਚ ਜੱਜ ਨਾ ਮਿਲਣ ਕਰਕੇ ਕਰਨਾ ਪਿਆ ਹੋਵੇ। ਅਲਬੱਤਾ, ਉਨ੍ਹਾਂ ਵੱਲੋਂ ਆਏ ਹੋਏ ਇਸ ਮਹੱਤਵਪੂਰਨ ਸੁਝਾਅ ਦਾ ਖ਼ਿਆਲ ਰੱਖਿਆ ਜਾ ਸਕਦਾ ਹੈ, ਕਿਉਂਕਿ ਦੋ ਜੱਜਾਂ ਦੀ ਕਿਸੇ ਕੇਸ ਵਿਚ ਆਪਸੀ ਅਸਹਿਮਤੀ ਵੀ ਹੋ ਸਕਦੀ ਹੈ ਅਤੇ ਅਜਿਹੇ ਸਮੇਂ ਤੀਸਰਾ ਜੱਜ ਮਹੱਤਵ ਪੂਰਵਕ ਭੂਮਿਕਾ ਨਿਭਾ ਸਕਦਾ ਹੈ।
ਇਸ ਮੌਕੇ ਬੋਲਦਿਆਂ ਸਕੂਲ-ਟਰੱਸਟੀ ਹਰਕੀਰਤ ਸਿੰਘ ਨੇ ‘ਪੰਜਾਬੀ ਚੈਰਿਟੀ ਫ਼ਾਊਡੇਸ਼ਨ’ ਵੱਲੋਂ ਇਹ ਭਾਸ਼ਨ ਮੁਕਾਬਲੇ ਪਿਛਲੇ 10 ਸਾਲਾਂ ਤੋਂ ਲਗਾਤਾਰ ਕਰਵਾਊਂਦੇ ਆਉਣ ‘ਤੇ ਉਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਮਾਂ-ਬੋਲੀ ਪੰਜਾਬੀ ਨੂੰ ਕੈਨੇਡਾ ਵਿਚ ਹੋਰ ਫੈਲਾਉਣ ਵਿਚ ਮਦਦ ਮਿਲਦੀ ਹੈ ਅਤੇ ਬੱਚੇ ਇਸ ਦੇ ਨਾਲ ਹੋਰ ਵੀ ਚੰਗੀ ਤਰ੍ਹਾਂ ਜੁੜਦੇ ਹਨ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵੱਲ ਪ੍ਰੇਰਿਤ ਕਰਨ ਲਈ ਬੇਨਤੀ ਵੀ ਕੀਤੀ। ਜਗਦੀਸ਼ ਗਰੇਵਾਲ, ਕੁਲਦੀਪ ਮਾਨ, ਡਾ. ਸੁਖਦੇਵ ਸਿੰਘ ਝੰਡ ਤੇ ਮਲੂਕ ਸਿੰਘ ਕਾਹਲੋਂ ਅਤੇ ਨਾਜਰ ਸਿੰਘ ਤੇ ਕਈ ਹੋਰਨਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਤੇ ਮੈਡਲ ਆਦਿ ਵੰਡ ਕੇ ਉਨ੍ਹਾਂ ਦੀ ਹੌਸਲਾ-ਅਫ਼ਜਾਈ ਕੀਤੀ। ‘ਪੰਜਾਬੀ ਚੈਰਿਟੀ ਫ਼ਾਊਂਡੇਸ਼ਨ’ ਵੱਲੋਂ ਬਲਿਹਾਰ ਸਿੰਘ ਨਵਾਂ ਸ਼ਹਿਰ, ਮਨਜਿੰਦਰ ਸਿੰਘ ਥਿੰਦ, ਗਗਨਦੀਪ ਸਿੰਘ ਮਹਾਲੋਂ, ਨਵਪ੍ਰੀਤ ਸਿੰਘ ਔਲਖ, ਜਗਜੀਤ ਸਿੰਘ ਛੌਕਰ, ਬਲਜਿੰਦਰ ਸਿੰਘ ਸੇਖਾ ਨੇ ਹਾਜ਼ਰੀ ਲਵਾਈ। ‘ਗੈਰੀ ਟਰਾਂਸਪੋਰਟ’ ਨੇ ਹਰ ਸਾਲ ਦੀ ਤਰ੍ਹਾਂ ਟਰਾਫ਼ੀਆਂ ਦੀ ਸੇਵਾ ਕੀਤੀ। ‘ਖ਼ਾਲਸਾ ਪੀਜ਼ਾ’ ਵੱਲੋਂ ਬੱਚਿਆਂ ਲਈ ਪੀਜ਼ੇ ਦੀ ਸੇਵਾ ਕੀਤ ਕੀਤੀ ਗਈ ਜਿਸ ਨੂੰ ਵੱਡਿਆਂ ਨੇ ਵੀ ਮਾਣਿਆਂ। ਇਸ ਮੌਕੇ ਸਿੱਖ ਇਤਿਹਾਸ ਤੇ ਪੰਜਾਬੀ ਮਾਂ-ਬੋਲੀ ਨਾਲ ਸਬੰਧਿਤ ਕਈ ਪੋਸਟਰ ਲਗਾਏ ਗਏ ਸਨ। ‘ਪੰਜਾਬੀ ਚੈਰਿਟੀ ਫ਼ਾਊਡੇਸ਼ਨ’ ਦੀ ਸਮੁੱਚੀ ਟੀਮ ਵੱਲੋਂ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਆਏ ਹੋਏ ਮਹਿਮਾਨਾਂ, ਲਿੰਕਨ ਅਲੈਂਗਜ਼ੈਂਡਰ ਸਕੂਲ ਦੇ ਸਮੁੱਚੇ ਸਟਾਫ਼, ਵਿਦਿਆਰਥੀਆਂ ਤੇ ਕਸਟੋਡੀਅਨ ਸਟਾਫ਼ ਅਤੇ ਪੀਲ ਸਕੂਲ ਬੋਰਡ ਦਾ ਧੰਨਵਾਦ ਕੀਤਾ ਗਿਆ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …