0.5 C
Toronto
Wednesday, January 7, 2026
spot_img
Homeਦੁਨੀਆਜਿੰਦਰ ਮਾਹਲ ਨੇ ਯੂਐਸ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ

ਜਿੰਦਰ ਮਾਹਲ ਨੇ ਯੂਐਸ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ

ਨਵੀਂ ਦਿੱਲੀ : ਭਾਰਤੀ ਮੂਲ ਦੇ ਰੈਸਲਰ ਜਿੰਦਰ ਮਾਹਲ ਨੇ ਰੈਸਲਮੀਨੀਆ 2018 ਵਿਚ ਯੂ.ਐਸ. ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਕਾਇਮ ਕੀਤਾ ਹੈ। ਇਸ ਵੱਡੇ ਮੁਕਾਬਲੇ ਵਿਚ ਜਿੱਤ ਦਰਜ ਕਰਨ ਵਾਲੇ ਮਾਹਲ ਨੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਿਲ ਕੀਤਾ। ਰੈਸਲਮੀਨੀਆ ਸ਼ਾਨਦਾਰ ਤਰੀਕੇ ਨਾਲ ਖਤਮ ਹੋਇਆ ਤੇ ਇਸ ਵਿਚ ਕੁੱਲ ਮਿਲਾ ਕੇ 9 ਚੈਂਪੀਅਨਸ਼ਿਪ ਮੈਚ ਹੋਏ। ਪ੍ਰਸੰਸਕਾਂ ਨੂੰ ਇਸ ਵਿਚ ਇਕ ਤੋਂ ਵੱਧ ਇਕ ਮੈਚ ਵੇਖਣ ਨੂੰ ਮਿਲੇ। ਜਿੰਦਰ ਮਾਹਲ ਨੇ ਰੈਂਡੀ ਆਰਟਨ, ਬੌਬੀ ਰੂਡ ਤੇ ਰੁਸੇਵ ਨੂੰ ਮਾਤ ਦੇ ਕੇ ਪਹਿਲੀ ਵਾਰ ਯੂ.ਐਸ. ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ਦੇ ਬਾਅਦ ਇਕ ਹੋਰ ਭਾਰਤੀ ਸੁਪਰਸਟਾਰ ਮਹਾਬਲੀ ਸ਼ੇਰਾ ਨੇ ਆਪਣੇ ਸਾਥੀ ਨੂੰ ਚੈਂਪੀਅਨ ਬਣਨ ‘ਤੇ ਵਧਾਈ ਦਿੱਤੀ ਤੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਮੇਰੇ ਭਰਾ ਨੂੰ ਯੂ.ਐਸ.ਚੈਂਪੀਅਨ ਬਣਨ ਲਈ ਵਧਾਈ। ਮਾਹਲ ਨੇ 2016 ਵਿਚ ਡਬਲਯੂ.ਡਬਲਯੂ.ਈ. ‘ਚ ਵਾਪਸੀ ਕਰਨ ਦੇ ਬਾਅਦ ਤੋਂ ਹੀ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਪਿਛਲੇ ਸਾਲ ਰੈਂਡੀ ਆਰਟਨ ਨੂੰ ਹਰਾ ਕੇ ਡਬਲਯੂ.ਡਬਲਯੂ.ਈ. ਚੈਂਪੀਅਨਸ਼ਿਪ ਨੂੰ ਆਪਣੇ ਨਾਂ ਕੀਤਾ ਸੀ ਤੇ ਹੁਣ ਉਹ ਯੂ.ਐਸ. ਚੈਂਪੀਅਨ ਬਣਨ ਵਿਚ ਵੀ ਕਾਮਯਾਬ ਹੋ ਗਏ ਹਨ। ਜਿੰਦਰ ਮਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਯੂ.ਐਸ. ਚੈਂਪੀਅਨਸ਼ਿਪ ਨਾਲ ਫੋਟੋ ਪੋਸਟ ਕੀਤੀ ਤੇ ਲਿਖਿਆ ਕਿ ਮੈਂ ਜੋ ਕਿਹਾ ਉਹ ਕਰਕੇ ਵਿਖਾਇਆ, ਮੈਂ ਤੁਹਾਡਾ ਨਵਾਂ ਯੂ.ਐਸ. ਚੈਂਪੀਅਨ।

RELATED ARTICLES
POPULAR POSTS