
ਚੰਡੀਗੜ੍ਹ/ਬਿਊਰੋ ਨਿਊਜ਼
ਦੁਨੀਆ ਵਿਚ ਨਵੇਂ ਸਾਲ 2026 ਦਾ ਆਗਾਜ਼ ਹੋ ਗਿਆ ਹੈ। ਦੁਨੀਆ ਦੇ ਸਭ ਤੋਂ ਪੂਰਬੀ ਸਿਰੇ ’ਤੇ ਸਥਿਤ ਟਾਪੂ ਦੇਸ਼ ਕਿਰੀਬਾਤੀ ਵਿਚ ਰਾਤ ਦੇ 12 ਵੱਜਦਿਆਂ ਹੀ ਸਭ ਤੋਂ ਪਹਿਲਾਂ ਨਵੇਂ ਸਾਲ ਨੇ ਦਸਤਕ ਦਿੱਤੀ ਹੈ। ਵੱਖ-ਵੱਖ ਟਾਈਮ ਜ਼ੋਨ ਹੋਣ ਕਾਰਨ ਦੁਨੀਆਂ ਦੇ 29 ਦੇਸ਼ ਅਜਿਹੇ ਹਨ, ਜੋ ਭਾਰਤ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕਰਦੇ ਹਨ। ਪੂਰੀ ਦੁਨੀਆ ਵਿਚ ਨਵਾਂ ਸਾਲ ਆਉਣ ਦੀ ਇਹ ਪ੍ਰਕਿਰਿਆ ਕਰੀਬ 26 ਘੰਟਿਆਂ ਤੱਕ ਚੱਲਦੀ ਰਹਿੰਦੀ ਹੈ।

