Breaking News
Home / ਦੁਨੀਆ / ਟਰੰਪ ਨੇ ਜਲਵਾਯੂ ਬਦਲਾਅ ਨੂੰ ਦੱਸਿਆ ‘ਗੁੰਝਲਦਾਰ ਮੁੱਦਾ’

ਟਰੰਪ ਨੇ ਜਲਵਾਯੂ ਬਦਲਾਅ ਨੂੰ ਦੱਸਿਆ ‘ਗੁੰਝਲਦਾਰ ਮੁੱਦਾ’

ਕਿਹਾ – ਭਾਰਤ ਤੇ ਚੀਨ ਦਾ ਕੂੜਾ ਸਮੁੰਦਰ ਰਾਹੀਂ ਪਹੁੰਚ ਰਿਹੈ ਅਮਰੀਕਾ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੀਨ, ਭਾਰਤ ਤੇ ਰੂਸ ਜਿਹੇ ਮੁਲਕ ਆਪਣੀਆਂ ਸਨਅਤੀ ਯੂਨਿਟਾਂ, ਇਨ੍ਹਾਂ ਵਿਚੋਂ ਨਿਕਲਦੇ ਧੂੰਏਂ ਬਾਰੇ ‘ਕੁਝ ਵੀ ਨਹੀਂ ਕਰ ਰਹੇ। ਇਹ ਮੁਲਕ ਨਾ ਹੀ ਸਮੁੰਦਰ ਵਿਚ ਸੁੱਟੇ ਜਾ ਰਹੇ ਕੂੜੇ ਵੱਲ ਕੋਈ ਧਿਆਨ ਦੇ ਰਹੇ ਹਨ ਜੋ ਤਰ ਕੇ ਲਾਸ ਏਂਜਲਸ ਤੱਕ ਆ ਰਿਹਾ ਹੈ।’
ਜਲਵਾਧੂ ਬਦਲਾਅ ਨੂੰ ‘ਬਹੁਤ ਗੁੰਝਲਦਾਰ ਮੁੱਦਾ’ ਕਰਾਰ ਦਿੰਦਿਆਂ ਟਰੰਪ ਨੇ ਕਿਹਾ ਕਿ ਉਹ ਖ਼ੁਦ ਨੂੰ ‘ਕਈ ਪੱਖਾਂ ਤੋਂ ਵਾਤਾਵਰਨ ਪ੍ਰੇਮੀ ਮੰਨਦੇ ਹਨ, ਚਾਹੇ ਕੋਈ ਯਕੀਨ ਕਰੇ ਜਾਂ ਨਾ ਕਰੇ।’ ਇਸ ਲਈ ਉਨ੍ਹਾਂ ਦਾ ਇੱਧਰ ਪੂਰਾ ਧਿਆਨ ਹੈ ਤੇ ਉਹ ਧਰਤੀ ‘ਤੇ ਸ਼ੁੱਧ ਹਵਾ-ਪਾਣੀ ਚਾਹੁੰਦੇ ਹਨ। ਉਹ ਇੱਥੇ ‘ਇਕਨਾਮਿਕ ਕਲੱਬ’ ਵਿਚ ਇਹ ਬਿਆਨ ਦੇ ਰਹੇ ਸਨ। ਟਰੰਪ ਨੇ ਪੈਰਿਸ ਜਲਵਾਧੂ ਸਮਝੌਤੇ ਨੂੰ ‘ਇਕਪਾਸੜ ਤੇ ਆਰਥਿਕ ਤੌਰ ‘ਤੇ ਪੱਖਪਾਤੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਮੁਲਕਾਂ ਨੂੰ ਬਚਾਉਂਦਾ ਹੈ ਜੋ ਪ੍ਰਦੂਸ਼ਣ ਫੈਲਾਉਂਦੇ ਹਨ ਤੇ ਇਸ ਵਿਚ ਜੋ ਮੱਦਾਂ ਹਨ ਉਹ ਅਮਰੀਕੀ ਸਨਅਤਾਂ ਨੂੰ ਬੰਦ ਕਰਨ ਦੀ ਵਕਾਲਤ ਕਰਦੀਆਂ ਹਨ। ਇਸ ਨੇ ਅਮਰੀਕਾ ‘ਚ ਨੌਕਰੀਆਂ ਖ਼ਤਰੇ ਵਿਚ ਪਾ ਦਿੱਤੀਆਂ ਤੇ ਖ਼ਤਮ ਕੀਤੀਆਂ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਸ ਸਮਝੌਤੇ ਤਹਿਤ ਭਾਰਤ ਨੂੰ ਪੈਸੇ ਦੇਣੇ ਪੈਣੇ ਹਨ ਕਿਉਂਕਿ ਉਹ ਵਿਕਾਸਸ਼ੀਲ ਦੇਸ਼ ਹੈ, ਪਰ ਅਮਰੀਕਾ ਵੀ ‘ਵਿਕਾਸਸ਼ੀਲ ਹੀ ਹੈ।’ ਉਨ੍ਹਾਂ ਦੀ ਇਸ ਗੱਲ ‘ਤੇ ਹਾਜ਼ਰ ਲੋਕ ਖ਼ੂਬ ਹੱਸੇ। ਰਾਸ਼ਟਰਪਤੀ ਟਰੰਪ ਨੇ ਇਕ ਵੱਖਰੇ ਭਾਸ਼ਨ ‘ਚ ਕਿਹਾ ਕਿ ਬਗਦਾਦੀ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦੀ ਨਜ਼ਰ ਇਸਲਾਮਿਕ ਸਟੇਟ ਦੇ ਨਵੇਂ ਆਗੂ ‘ਤੇ ਹੈ। ਅਮਰੀਕਾ ਜਾਣਦਾ ਹੈ ਕਿ ਉਹ ਕਿੱਥੇ ਹੈ।

ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਜਨਤਕ ਤੌਰ ‘ਤੇ ਆਰੰਭ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਜਨਤਕ ਤੌਰ ‘ਤੇ ਤੋਂ ਸ਼ੁਰੂ ਹੋ ਗਈ ਹੈ ਤੇ ਸ਼ੁਰੂਆਤ ਲੋਕਾਂ ਨੇ ਟੈਲੀਵਿਜ਼ਨ ‘ਤੇ ਦੇਖੀ। ਡੈਮੋਕ੍ਰੇਟ ਸਦਨ ਵਿਚ ਅਗਲੇ ਕੁਝ ਹਫ਼ਤਿਆਂ ਤੱਕ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਰਾਸ਼ਟਰਪਤੀ ਨੇ 2020 ਦੀਆਂ ਚੋਣਾਂ ਲਈ ਯੂਕਰੇਨ ਦੀ ਮਦਦ ਲੈਣ ਦਾ ਯਤਨ ਕਰ ਕੇ ਆਪਣੇ ਦਫ਼ਤਰ ਦੀ ਦੁਰਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਯੂਕਰੇਨੀ ਹਮਰੁਤਬਾ ਨੂੰ ਆਪਣੇ ਮੁਕਾਬਲੇਬਾਜ਼ ਜੋਅ ਬਿਡੇਨ ਖਿਲਾਫ ਇਕ ਮਾਮਲੇ ‘ਚ ਜਾਂਚ ਆਰੰਭਣ ਲਈ ਕਿਹਾ ਸੀ। ਟਰੰਪ ਨੇ ਕਿਹਾ ਕਿ ਜਾਂਚ ‘ਭ੍ਰਿਸ਼ਟ ਅਤੇ ਗ਼ੈਰਕਾਨੂੰਨੀ’ ਹੈ ਤੇ ਉਨ੍ਹਾਂ ਕੁਝ ਗਲਤ ਨਹੀਂ ਕੀਤਾ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …