Breaking News
Home / ਦੁਨੀਆ / ਅਮਰੀਕਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਸਾਊਥ ਕੈਰੋਲੀਨਾ ਵਿਚ ਕਾਰੋਬਾਰੀ ਹਰਨਿਸ਼ ਪਟੇਲ ਨੂੰ ਘਰ ਦੇ ਕੋਲ ਮਾਰੀ ਗੋਲੀ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਾਰੇ ਗਏ ਹਰਨਿਸ਼ ਪਟੇਲ (43) ਸਾਊਥ ਕੈਰੋਲਿਨਾ ਦੀ ਲੈਂਕੇਸਟਰ ਕਾਊਂਟੀ ਵਿਚ ਸਾਧਾਰਨ ਲੋੜਾਂ ਦਾ ਸਾਮਾਨ ਵੇਚਣ ਵਾਲਾ ਸਟੋਰ ਚਲਾਉਂਦੇ ਸਨ। ਜਦੋਂ ਉਹ ਆਪਣਾ ਸਟੋਰ ਬੰਦ ਕਰਕੇ ਕਾਰ ਵਿਚ ਛੇ ਕਿਲੋਮੀਟਰ ਦੂਰ ਸਥਿਤ ਘਰ ਆ ਰਹੇ ਸਨ ਤਾਂ ਘਰ ਦੇ ਨਜ਼ਦੀਕ ਉਨ੍ਹਾਂ ਨੂੰ ਅਣਪਛਾਤੇ ਸ਼ਖਸ ਨੇ ਗੋਲੀ ਮਾਰ ਦਿੱਤੀ। ਪੁਲਿਸ ਹੱਤਿਆਰੇ ਅਤੇ ਘਟਨਾ ਦੇ ਕਾਰਨ ਦੀ ਭਾਲ ਕਰ ਰਹੀ ਹੈ। ਘਟਨਾ ਦੇ ਨਸਲੀ ਹਿੰਸਾ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ। ਮੁਲ ਰੂਪ ਤੋਂ ਗੁਜਰਾਤ ਦੇ ਰਹਿਣ ਵਾਲੇ ਹਰਨਿਸ਼ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਬਿਹਤਰ ਬਣਾਉਣ ਲਈ ਅਮਰੀਕਾ ਆਏ ਸਨ ਜਿਸ ਵਿਚ ਉਹ ਕਾਫੀ ਹੱਦ ਤਕ ਸਫਲ ਵੀ ਰਹੇ।
ਕੰਮ ਅਤੇ ਵਿਵਹਾਰ ਤੋਂ ਬਿਹਤਰੀਨ ਸ਼ਖਸ ਦੇ ਰੂਪ ਵਿਚ ਹਰਨਿਸ਼ ਦੀ ਪਛਾਣ ਸੀ। ਉਨ੍ਹਾਂ ਦਾ ਕਿਸੇ ਨਾਲ ਝਗੜਾ ਵੀ ਨਹੀਂ ਚੱਲ ਰਿਹਾ ਸੀ। ਹਰਨਿਸ਼ ਦੇ ਦੋਸਤ ਰਹੇ ਦਲੀਪ ਕੁਮਾਰ ਗੱਜਰ ਮੁਤਾਬਕ ਉਹ ਜਿਸ ਮਕਸਦ ਨਾਲ ਭਾਰਤ ਤੋਂ ਆਏ ਸਨ ਉਸ ਵਿਚ ਸਫਲ ਵੀ ਰਹੇ ਅਤੇ ਉਨ੍ਹਾਂ ਨੇ ਕੁਝ ਸਾਲਾਂ ਦੀ ਮਿਹਨਤ ਦੇ ਬਾਅਦ ਚੰਗਾ ਮੁਕਾਮ ਹਾਸਲ ਕੀਤਾ ਸੀ। ਪਟੇਲ ਦੇ ਸਟੋਰ ਦੇ ਨਿਯਮਿਤ ਗਾਹਕ ਨਿਕੋਲ ਜੋਂਸ ਮੁਤਾਬਿਕ ਮ੍ਰਿਤਕ ਵਪਾਰ ਵਿਚ ਸਭ ਨਾਲ ਚੰਗਾ ਰਿਸ਼ਤਾ ਸੀ। ਉਸ ਦੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਲੈਂਕੇਸਟਰ ਕਾਊਂਟੀ ਦੇ ਸ਼ੈਰਿਫ ਬੈਰੀ ਫੈਲੇ ਮੁਤਾਬਿਕ ਅਪਰਾਧ ਦੇ ਪਿੱਛੇ ਨਸਲੀ ਹਿੰਸਾ ਦੇ ਹਾਲੇ ਕੋਈ ਸਬੂਤ ਨਹੀਂ ਮਿਲੇ। ਪਰ ਉਨ੍ਹਾਂ ਨੇ ਇਸ ਸ਼ੱਕ ਨੂੰ ਨਕਾਰਿਆ ਵੀ ਨਹੀਂ ਹੈ।
ਇਸ ਤੋਂ ਪਹਿਲਾਂ ਕਨਸਾਸ ਵਿਚ 32 ਸਾਲਾ ਇੰਜੀਨੀਅਰ ਸ਼੍ਰੀਵਾਸਤਵ ਕੁਚੀਭੋਟਲਾ ਦੀ ਨਸਲੀ ਹਿੰਸਾ ਵਿਚ ਅਮਰੀਕੀ ਜਲ ਸੈਨਾ ਦੇ ਸਾਬਕਾ ਫ਼ੌਜੀ ਐਡਮ ਪਿਊਰਿਟਨ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਗੋਲੀ ਕਾਂਡ ਵਿਚ ਸ਼੍ਰੀਨਿਵਾਸ ਦਾ ਦੋਸਤ ਆਲੋਕ ਮਦਸਾਨੀ ਅਤੇ ਇਕ ਹੋਰ ਅਮਰੀਕੀ ਨੌਜਵਾਨ ਵੀ ਜ਼ਖ਼ਮੀ ਹੋਇਆ ਸੀ।
ਭਾਰਤੀਆਂ ‘ਤੇ ਹੋ ਰਹੇ ਹਮਲੇ-ਕੀ ਬਦਲ ਰਿਹੈ ਯੂਐਸਏ?
ਜ਼ਖ਼ਮੀ ਦੀਪ ਰਾਏ ਨੇ ਦੱਸਿਆ : ਹਮਲਾਵਰ ਛੇ ਫੁੱਟ ਲੰਬਾ ਸੀ, ਉਸ ਨੇ ਨਕਾਬ ਵੀ ਪਾਇਆ ਹੋਇਆ ਸੀ, ਇਸ ਤੋਂ ਪਹਿਲਾਂ ਉਸ ਨੂੰ ਕਦੇ ਨਹੀਂ ਦੇਖਿਆ ਸੀ
ਮੈਂ ਆਪਣੇ ਪਰਿਵਾਰ ਨਾਲ ਘਰ ਦੇ ਬਾਹਰ ਡਰਾਈਵ-ਵੇ ‘ਤੇ ਗੱਡੀ ਦੀ ਸਫਾਈ ਕਰ ਰਿਹਾ ਸੀ। ਇਸੇ ਦੌਰਾਨ ਛੇ ਫੁੱਟ ਲੰਬਾ ਇਕ ਗਠੀਲੇ ਸਰੀਰ ਵਾਲਾ ਸਖਸ਼ ਆਇਆ। ਉਸ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸਨ। ਅੱਧਾ ਚਿਹਰਾ ਨਕਾਬ ਨਾਲ ਢੱਕਿਆ ਹੋਇਆ ਸੀ। ਜੋਸ਼ ਵਿਚ ਕਹਿਣ ਲੱਗਾ ਕਿ ਤੁਸੀਂ ਇੱਥੇ ਕਾਰ ਕਿਉਂ ਸਾਫ ਕਰ ਰਹੇ ਹੋ। ਇਹ ਗੱਲਬਾਤ ਵਧ ਗਈ। ਉਹ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਕਹਿਣ ਲੱਗਾ, ਤੁਸੀਂ ਕਿਥੋਂ ਆਏ ਹੋ, ਆਪਣੇ ਘਰ ਵਾਪਸ ਜਾਓ। ਇਹ ਕਹਿੰਦੇ ਹੋਏ ਉਸ ਨੇ ਮੈਨੂੰ ਧੱਕਾ ਦੇ ਕੇ ਸੁੱਟ ਦਿੱਤਾ। ਉਹ ਮੇਰੇ ‘ਤੇ ਚੀਕ ਰਿਹਾ ਸੀ। ਉਸ ਨੇ ਬੰਦੂਕ ਕੱਢੀ ਅਤੇ ਮੇਰੇ ‘ਤੇ ਫਾਇਰ ਕਰ ਦਿੱਤਾ। ਗੋਲੀ ਮੇਰੀ ਬਾਂਹ ‘ਤੇ ਲੱਗੀ। ਉਹ ਮੌਕੇ ਤੋਂ ਭੱਜ ਗਿਆ। ਇਸ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਵਿਚ ਉਸ ਵਿਅਕਤੀ ਨੂੰ ਕਦੇ ਨਹੀਂ ਦੇਖਿਆ ਸੀ। ਇਸ ਘਟਨਾ ਨਾਲ ਸਾਡਾ ਪਰਿਵਾਰ ਡਰਿਆ ਹੋਇਆ ਹੈ।
ਸਿੱਖ ਭਾਈਚਾਰੇ ‘ਚ ਡਰ, ਕਿਹਾ-ਯੂ ਐਸ ਤੇਜ਼ੀ ਨਾਲ ਬਦਲ ਰਿਹਾ, ਨਫਰਤ ਦਾ ਅਜਿਹਾ ਮਾਹੌਲ 9/11 ਤੋਂ ਬਾਅਦ ਵੀ ਨਹੀਂ ਸੀ : ਸਿਆਟਲ ਇਲਾਕੇ ਵਿਚ ਸਿੱਖ ਭਾਈਚਾਰੇ ਦੇ ਨੇਤਾ ਜਸਮੀਤ ਸਿੰਘ ਕਹਿੰਦੇ ਹਨ ਕਿ ਅਮਰੀਕਾ ਵਿਚ ਨਫਰਤ ਦਾ ਮਾਹੌਲ ਅਜਿਹਾ ਹੈ ਕਿ ਲੋਕ ਹਰ ਫਰਕ ਭੁੱਲ ਗਏ। ਗਾਲੀ-ਗਲੋਚ ਅਤੇ ਦੁਰਵਿਵਹਾਰ ਅਚਾਨਕ ਵਧ ਗਿਆ। ਅਜਿਹਾ ਮਾਹੌਲ ਪਹਿਲਾਂ ਕਦੀ ਨਹੀਂ ਦੇਖਿਆ।  9/11 ਤੋਂ ਬਾਅਦ ਵੀ ਸਿੱਖਾਂ ‘ਤੇ ਹਮਲੇ ਹੋਏ ਸਨ। ਤਦ ਪ੍ਰਸ਼ਾਸਨ ਨੇ ਬੜੀ ਸੂਝ ਬੂਝ ਤੋਂ ਕੰਮ ਲਿਆ ਸੀ। ਪਰ ਇਸ ਵਾਰ ਹਾਲਾਤ ਬਹੁਤ ਵੱਖ ਹਨ।
ਹੇਟ ਕ੍ਰਾਈਮ ‘ਤੇ ਰਿਪੋਰਟ : ਟਰੰਪ ਦੇ ਸੱਤਾ ਵਿਚ ਆਉਣ ਦੇ 34 ਦਿਨਾਂ ਵਿਚ ਹੀ 1094 ਨਸਲੀ ਘਟਨਾਵਾਂ ਹੋਈਆਂ, ਤਿੰਨ ਗੁਣਾ ਤੇਜ਼ੀ ਨਾਲ ਵਧ ਰਹੇ ਹਨ ਹੇਟ ਗਰੁੱਪ
ੲਸਦਰਨ ਪਾਵਰਟੀ ਲਾਅ ਸੈਂਟਰ ਦੇ ਮੁਤਾਬਕ ਟਰੰਪ ਦੇ ਰਾਸ਼ਟਰਪਤੀ ਬਣਨ ਦੇ 34 ਦਿਨ ਦੇ ਵਿਚ ਹੀ 1094 ਨਸਲੀ ਘਟਨਾਵਾਂ ਹੋਈਆਂ ਹਨ। ਰਿਪੋਰਟ ਫਰਵਰੀ ਦੀ ਹੈ। ੲ ਇਸ ਵਿਚ ਰਾਸ਼ਟਰਪਤੀ ਬਣਨ ਦੇ ਅਗਲੇ ਦਿਨ ਨਸਲੀ ਭੇਦਭਾਵ ਦੇ ਸਭ ਤੋਂ ਜ਼ਿਆਦਾ ਮਾਮਲੇ ਆਏ ਸਨ। ੲ ਦੋ ਸਾਲ ਵਿਚ ਐਂਟਰੀ ਮੁਸਲਿਮ ਹੇਟਗਰੁੱਪ ਤੇਜ਼ੀ ਨਾਲ ਵਧੇ ਹਨ।  2016 ਵਿਚ ਅਜਿਹੇ 34 ਗਰੁੱਪ ਸਨ, ਜੋ 2016 ਵਿਚ ਕਰੀਬ ਤਿੰਨ ਗੁਣਾ ਵਧਕੇ 101 ਹੋ ਗਏ। ੲ ਇਸਲਾਮਿਕ ਦੇਸ਼ਾਂ ‘ਤੇ ਬੈਨ ਲਗਾ ਕੇ ਟਰੰਪ ਦੇ ਪ੍ਰਪੋਜ਼ਲ ਤੋਂ ਬਾਅਦ ਇਨ੍ਹਾਂ ਸੰਗਠਨਾਂ ਵਿਚ ਵਾਧਾ ਹੋਇਆ। ੲ 2016 ਵਿਚ ਯੂਐਸ ਵਿਚ 917 ਹੇਟ ਗਰੁੱਪ ਹੋ ਗਏ। 2015 ਵਿਚ 892 ਅਤੇ 2014 ਵਿਚ 784 ਗਰੁੱਪ ਸਨ।
ਗਵਰਨਰ ਨੇ ਭਾਰਤੀਆਂ ਨੂੰ ਦੱਸਿਆ ਬੇਸ਼ਕੀਮਤੀ : ਕਨਸਾਸ ਦੇ ਗਵਰਨਰ ਸੈਮ ਬ੍ਰਾਊਨ ਬੈਕ ਨੇ ਭਾਰਤੀ ਭਾਈਚਾਰੇ ਨੂੰ ਬੇਸ਼ਕੀਮਤੀ ਦੱਸਦੇ ਹੋਏ ਸੂਬੇ ਵਿਚ ਭਾਰਤੀਆਂ ਦੇ ਸਵਾਗਤ ਲਈ ਤਤਪਰ ਰਹਿਣ ਦੀ ਗੱਲ ਕੀਤੀ ਹੈ। ਹਾਲ ਹੀ ਵਿਚ ਇੰਜੀਨੀਅਰ ਸ੍ਰੀਨਿਵਾਸ ਦੀ ਹੱਤਿਆ ਹੋਈ ਸੀ। ਗਵਰਨਰ ਨੇ ਕਿਹਾ ਕਿ ਕਿਸੇ ਇਕ ਵਿਅਕਤੀ ਦੇ ਨਫਰਤ ਵਾਲੇ ਕੰਮ ਨਾਲ ਸਾਡੀ ਸੋਚ ਨਹੀਂ ਬਦਲਣ ਵਾਲੀ। ਗਵਰਨਰ ਨੇ ਇਹ ਗੱਲ ਭਾਰਤੀ ਵਣਜ ਦੂਤਾਵਾਸ ਦੇ ਅਧਿਕਾਰੀਆਂ ਤੇ ਹਿੰਦੂ ਭਾਈਚਾਰੇ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਮਗਰੋਂ ਕਹੀ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …