ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਦਾਖਲ ਹੋ ਕੇ ਮੰਗਦੇ ਹਨ ਸ਼ਰਨ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਕਸਟਮ ਤੇ ਸੀਮਾ ਸੁਰੱਖਿਆ ਵਿਭਾਗ (ਸੀਬੀਪੀ) ਨੇ ਦੱਸਿਆ ਕਿ ਅਮਰੀਕਾ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਤੇ ਗ੍ਰਿਫ਼ਤਾਰ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। ਉਹ ਸਮੱਗਲਰਾਂ ਨੂੰ 25,000 ਤੋਂ 50,000 ਡਾਲਰ ਪ੍ਰਤੀ ਵਿਅਕਤੀ ਦੇ ਕੇ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖ਼ਲ ਹੋ ਕੇ ਸ਼ਰਨ ਮੰਗਦੇ ਹਨ ਤੇ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਂਦੇ ਹਨ।
ਜ਼ਾਮੋਰਾ ਨੇ ਇੰਟਰਵਿਊ ਵਿਚ ਕਿਹਾ ਕਿ ਜਿਹੜੇ ਪਰਵਾਸੀ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਅੰਦਰ ਦਾਖ਼ਲ ਹੁੰਦੇ ਹਨ ਉਨ੍ਹਾਂ ਵਿਚੋਂ ਕਈਆਂ ਦੇ ਦਾਅਵੇ ਸਹੀ ਪ੍ਰੰਤੂ ਜ਼ਿਆਦਾਤਰ ਦੇ ਦਾਅਵੇ ਗ਼ਲਤ ਸਾਬਤ ਹੁੰਦੇ ਹਨ ਤੇ ਉਹ ਫਰਾਡ ਕੇਸਾਂ ਵਿਚ ਫੱਸਦੇ ਹਨ। ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਤੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੇ ਅਮਰੀਕਾ ਵੱਲੋਂ ਕੀਤੀ ਇਸ ਟਿੱਪਣੀ ‘ਤੇ ਕੋਈ ਜਵਾਬ ਨਹੀਂ ਦਿੱਤਾ।
ਜ਼ਾਮੋਰਾ ਨੇ ਕਿਹਾ ਕਿ (ਸੀਬੀਪੀ) ਨੇ ਡਾਟਾ ਦਿੰਦੇ ਦੱਸਿਆ ਹੈ ਕਿ ਇਸ ਸਾਲ 30 ਸਤੰਬਰ ਤਕ ਲਗਭਗ 9,000 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ 2017 ਵਿਚ ਇਹ ਗਿਣਤੀ 3,162 ਸੀ। ਇਸ ਸਾਲ 4,000 ਭਾਰਤੀ ਮੈਕਸੀਕਲੀ ਦੀ ਤਿੰਨ ਮੀਲ ਲੰਬੀ ਸਰਹੱਦ ਪਾਰ ਕਰ ਕੇ ਅਮਰੀਕਾ ਵਿਚ ਦਾਖ਼ਲ ਹੋਏ। ਮੈਕਸੀਕਲੋ ਇਕ ਅਜਿਹਾ ਸੁਰੱਖਿਅਤ ਬਾਰਡਰ ਹੈ ਜਿਸ ਰਾਹੀਂ ਕੋਈ ਵੀ ਆਸਾਨੀ ਨਾਲ ਅਮਰੀਕਾ ਵਿਚ ਦਾਖ਼ਲ ਹੋ ਸਕਦਾ ਹੈ। ਵਕੀਲ ਨੇ ਕਿਹਾ ਕਿ ਸ਼ਰਨ ਦੀ ਮੰਗ ਕਰਨ ਵਾਲੇ ਭਾਰਤੀਆਂ ਵਿਚ ਆਪਣੇ ਤੋਂ ਨੀਵੀਆਂ ਜਾਤਾਂ ਵਿਚ ਵਿਆਹ ਕਰਨ ਵਾਲੇ ਤੇ ਸਿੱਖ ਸ਼ਾਮਿਲ ਹਨ ਜੋ ਸਿਆਸੀ ਸ਼ਰਨ ਦੀ ਮੰਗ ਕਰਦੇ ਹਨ।
ਅਮਰੀਕਾ ਦੀ ਇਕ ‘ਵਰਸਿਟੀ ਰਿਪੋਰਟ ਮੁਤਾਬਿਕ ਸਾਲ 2012 ਤੋਂ 2017 ਤਕ 42.2 ਫ਼ੀਸਦੀ ਪਰਵਾਸੀਆਂ ਦੀ ਨਾਗਰਿਕਤਾ ਹਾਸਿਲ ਕਰਨ ਵਾਲੇ ਲੋਕਾਂ ਦੀਆਂ ਅਰਜ਼ੀਆਂ ਨੂੰ ਨਾਮਨਜ਼ੂਰ ਕੀਤਾ ਗਿਆ ਹੈ। ਜ਼ਾਮੋਰਾ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਰਹਿਣ ਲਈ ਭਾਰਤੀਆਂ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਬਾਂਡ ਭਰਨ ਲਈ ਪਰਵਾਸੀ ਟੋਲੀਆਂ ਬਣਾ ਕੇ ਹੋਟਲ, ਸਟੋਰਾਂ ਆਦਿ ‘ਤੇ ਲੁੱਟ ਖੋਹ ਕਰਦੇ ਹਨ।
Check Also
ਡੋਨਾਲਡ ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ : ਹੈਰਿਸ
ਕਮਲਾ ਹੈਰਿਸ ਨੇ ਟਰੰਪ ਦੀ ਜੰਮ ਕੇ ਕੀਤੀ ਆਲੋਚਨਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ …