18.8 C
Toronto
Saturday, October 18, 2025
spot_img
Homeਦੁਨੀਆਯੂਪਿਕਾ ਦਾ ਦੀਵਾਲੀ ਧਮਾਕਾ-2016

ਯੂਪਿਕਾ ਦਾ ਦੀਵਾਲੀ ਧਮਾਕਾ-2016

logo-2-1-300x105-3-300x105ਮਿਸੀਸਾਗਾ/ ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ੀਜ਼ ਇਨ ਕੈਨੇਡਾ (ਯੂਪਿਕਾ) ਨੇ 12 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਪਰਲ ਬੈਂਕੁਇਟ ਹਾਲ, ਮਿਸੀਸਾਗਾ ਵਿਚ ਪੂਰੇ ਉਤਸ਼ਾਹ ਨਾਲ ਦੀਵਾਲੀ ਮਨਾਈ। ਇਸ ਜਸ਼ਨ ਦੇ ਸਮਾਗਮ ਨੂੰ ਕਈ ਸਥਾਨਕ ਕਾਰੋਬਾਰੀਆਂ ਅਤੇ ਮੀਡੀਆ ਕਰਮੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਸੀ। ਪ੍ਰੋਗਰਾਮ ਵਿਚ ਕਈ ਸਾਊਥ ਏਸ਼ੀਆਈ ਹਸਤੀਆਂ ਹਾਜ਼ਰ ਸਨ ਅਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਆਏ ਸਨ। ਐਮ.ਪੀ.ਪੀ. ਹਰਿੰਦਰ ਮੱਲ੍ਹੀ ਇਸ ਸਮਾਗਮ ਦੇ ਚੀਫ਼ ਗੈਸਟ ਸਨ। ਯੂਪਿਕਾ ਦੀਵਾਲੀ ਧਮਾਕਾ ਨੇ ਉੱਤਰ ਪ੍ਰਦੇਸ਼ ‘ਚ ਦੀਵਾਲੀ ਉਤਸਵ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਦੇ ਅੰਦਾਜ਼ ‘ਚ ਮਨੋਰੰਜਨ, ਡਾਂਸ, ਗੀਤ, ਕਾਮੇਡੀ ਅਤੇ ਮਿਊਜ਼ਿਕ ਦਾ ਵੀ ਪ੍ਰਬੰਧ ਕੀਤਾ ਗਿਆ। ਨਾਲ ਹੀ ਡਿਨਰ ‘ਚ ਸ਼ਾਨਦਾਰ ਵਿਅੰਜਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਫ਼ੇਸ ਪੇਂਟਿੰਗ ਅਤੇ ਬੈਲੂਨ ਟਿਵਸਟਿੰਗ ਵੀ ਸੀ ਅਤੇ ਪ੍ਰੋਗਰਾਮ ਬੇਹੱਦ ਸਫ਼ਲ ਰਿਹਾ। ਯੂਪਿਕਾ ਦੇ ਪ੍ਰਧਾਨ ਅਤੇ ਸੰਸਥਾਪਕ ਸੰਜੀਵ ਮਲਿਕ ਨੇ ਦੱਸਿਆ ਕਿ ਯੂਪਿਕਾ ਨੇ ਯੂ.ਪੀ. ਸਰਕਾਰ ਦੇ ਨਾਲ ਵੀ ਸਮਝੌਤਾ ਕੀਤਾ ਹੈ ਅਤੇ ਅਸੀਂ ਯੂ.ਪੀ. ਦੇ ਲੋਕਾਂ ਦੀ ਕੈਨੇਡਾ ਵਿਚ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ‘ਚ ਮਦਦ ਕਰਾਂਗੇ। ਇਸ ਨਾਲ ਕੈਨੇਡਾ ਅਤੇ ਭਾਰਤ, ਦੋਵੇਂ ਦੇਸ਼ਾਂ ਨੂੰ ਫ਼ਾਇਦਾ ਹੋਵੇਗਾ। ਨਾਲ ਹੀ ਵੱਧ ਤੋਂ ਵੱਧ ਪਰਵਾਸੀ ਵੀ ਕੈਨੇਡਾ ਆ ਸਕਣਗੇ।

RELATED ARTICLES
POPULAR POSTS