17 C
Toronto
Sunday, October 19, 2025
spot_img
Homeਦੁਨੀਆਓਬਾਮਾ ਨੇ ਆਈ ਐਸ ਨੂੰ ਲਲਕਾਰਿਆ

ਓਬਾਮਾ ਨੇ ਆਈ ਐਸ ਨੂੰ ਲਲਕਾਰਿਆ

5ਵਾਈਟ ਹਾਊਸ ‘ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਇਸਲਾਮਿਕ ਸਟੇਟ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ। ਵਾਈਟ ਹਾਊਸ ਵਿੱਚ ਦੇਸ਼ ਦੇ ਪ੍ਰਮੁੱਖ ਸੈਨਿਕ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਆਈ.ਐਸ. ਦੇ ਵਿੱਤੀ ਸਰੋਤਾਂ ਨੂੰ ਤੋੜਨਾ ਤੇ ਉਸ ਦੇ ਢਾਂਚੇ ਨੂੰ ਤੋੜਨ ਵਿੱਚ ਉਨ੍ਹਾਂ ਨੂੰ ਲਗਾਤਾਰ ਕਾਮਯਾਬੀ ਮਿਲ ਰਹੀ ਹੈ।  ਓਬਾਮਾ ਨੇ ਆਖਿਆ ਕਿ ਇਰਾਕ ਤੇ ਸੀਰੀਆ ਵਿੱਚੋਂ ਆਈ.ਐਸ. ਦੇ ਪੈਰ ਉਖੜਨੇ ਸ਼ੁਰੂ ਹੋ ਗਏ ਹਨ। ਇਸ ਲਈ ਅਮਰੀਕਾ ਦੀ ਆਈ.ਐਸ. ਖ਼ਿਲਾਫ਼ ਕਾਰਵਾਈ ਜਾਰੀ ਹੈ ਤੇ ਪੂਰੀ ਤਰ੍ਹਾਂ ਇਸ ਦਹਿਸ਼ਤਗਰਦੀ ਸੰਗਠਨ ਨੂੰ ਖ਼ਤਮ ਕਰਕੇ ਦਮ ਲਵਾਂਗੇ।

RELATED ARTICLES
POPULAR POSTS