Breaking News
Home / ਦੁਨੀਆ / ਹਿਮਾਚਲ ਵਿਚ ਦੋ ਬੱਸਾਂ ਉਤੇ ਡਿੱਗਿਆ ਪਹਾੜ, 46 ਮੌਤਾਂ

ਹਿਮਾਚਲ ਵਿਚ ਦੋ ਬੱਸਾਂ ਉਤੇ ਡਿੱਗਿਆ ਪਹਾੜ, 46 ਮੌਤਾਂ

ਮੰਡੀ-ਪਠਾਨਕੋਟ ਕੌਮੀ ਮਾਰਗ’ਤੇ ਵਾਪਰਿਆ ਹਾਦਸਾ
ਮੰਡੀ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਮੰਡੀ- ਪਠਾਨਕੋਟ ਕੌਮੀ ਮਾਰਗ ਉੱਤੇ ਬੱਦਲ ਫੱਟਣ ਬਾਅਦ ਡਿੱਗੀਆਂ ਢਿੱਗਾਂ ਥੱਲੇ ਦੋ ਬੱਸਾਂ ਦੇ ਆ ਜਾਣ ਕਾਰਨ ਕਰੀਬ 46 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਵੀ ਮਲਬੇ ਦੇ ਥੱਲੇ ਆ ਗਏ। ਇਹ ਘਟਨਾ ਮੰਡੀ ਤੋਂ ਕਰੀਬ 20 ਕਿਲੋਮੀਟਰ ਦੂਰ ਕੋਟਰੂਪੀ ਕਸਬੇ ਦੇ ਨੇੜੇ ਘਟੀ। ਇਸ ਘਟਨਾ ਵਿੱਚ ਚਾਰ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਘਟਨਾ ਏਨੀ ਭਿਆਨਕ ਸੀ ਕਿ ਢਿੱਗਾਂ ਡਿੱਗਣ ਬਾਅਦ 250 ਮੀਟਰ ਸੜਕ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ। ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਚਲਾਇਆ ਜਾ ਰਿਹਾ ਹੈ। ਬੰਦ ਹੋਈ ਸੜਕ ਉੱਤੇ ਸੈਂਕੜੇ ਵਾਹਨ ਫਸ ਗਏ । ਦੋਵੇਂ ਬੱਸਾਂ ਹਿਮਾਚਲ ਰੋਡਵੇਜ਼ ਦੀਆਂ ਸਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ 46 ਲਾਸ਼ਾਂ ਮਿਲ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਨਾਲੀ ਤੋਂ ਕਟੜਾ ਅਤੇ ਚੰਬਾ ਤੋਂ ਮਨਾਲੀ ਜਾ ਰਹੀਆਂ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਦੋ ਬੱਸਾਂ ਕੋਟਰੂਪੀ ਕਸਬੇ ਵਿੱਚ ਚਾਹ- ਪਾਣੀ ਪੀਣ ਲਈ ਢਾਬੇ ਉੱਤੇ ਰੁਕੀਆਂ ਸਨ। ਕੱਟੜਾ ਜਾ ਰਹੀ ਏਸੀ ਬੱਸ ਮੌਕੇ ਉੱਤੇ ਹੀ ਮਲਬੇ ਦੀ ਥੱਲੇ ਆ ਗਈ। ਇਸ ਵਿੱਚ ਸਵਾਰ ਤਿੰਨ ਯਾਤਰੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ઠਕਰੀਬ ਇੱਕ ਕਿਲੋਮੀਟਰ ਡੂਘੀ ਖੱਡ ਵਿੱਚ ਜਾ ਡਿਗੀ ਬੱਸ ਵਿੱਚ 47 ਸਵਾਰੀਆਂ ਸਨ। ਹਿਮਾਚਲ ਰੋਡਵੇਜ਼ ઠਦੇ ਡਿਪਟੀ ਮੈਨੇਜਰ ਏ ਐਨ ਗੁਲੇਰੀਆ ਨੇ ਆਪਣੇ ઠਸੂਤਰਾਂ ਦੇ ਹਵਾਲੇ ਨਾਲ ਦੱਸਿਆ ਇਸ ਬੱਸ ਵਿੱਚ 50 ਸਵਾਰੀਆਂ ਸਨ। ਜਿੱਥੇ ਇਹ ਬੱਸ ਡਿਗੀ ਉੱਥੇ ਤੱਕ ਪਹੁੰਚ ਮਾਰਗ ਨਾ ਹੋਣ ਕਾਰਨ ਰਾਹਤ ਕਾਰਜ ਦੇਰ ਨਾਲ ਸ਼ੁਰੂ ਹੋ ਸਕੇ। ਰਾਹਤ ਕਾਰਜਾਂ ਵਿੱਚ ਪ੍ਰਸ਼ਾਸਨ, ਐਨਡੀਆਰ ਐਫ ਅਤੇ ਸੈਨਾ ਦੀਆਂ ਟੀਮਾਂ ਜੁਟ ਗਈਆਂ ਸਨ। ਮਨਾਲੀ ਤੋਂ ਕਟੜਾ ਜਾ ਰਹੀ ਬੱਸ ਦੇ ਅੱਠ ਜ਼ਖ਼ਮੀਆਂ ਨੂੰ ਮਲਬੇ ਥੱਲਿਓਂ ਕੱਢ ਲਿਆ ਗਿਆ ਹੈ। ਹਿਮਾਚਲ ਪਦੇਸ਼ ਦੇ ਮੁੱਖ ਮੰਤਰੀ ਵੀਰ ਭੱਦਰ ਸਿੰਘ ਨੇ ਦੱਸਿਆ ਜ਼ਖ਼ਮੀਆਂ ਦਾ ਸਾਰਾ ਖਰਚ ਸਰਕਾਰ ਕਰੇਗੀ। ਉਹ ਪੀੜਤ ਪਰਿਵਾਰਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਦਾ ਦੁੱਖ ਵੰਡਾਇਆ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ
ਸਿਹਤ ਮੰਤਰੀ ਕੌਲ ਸਿੰਘ ਠਾਕੁਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਸਰਕਾਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਟਰਾਂਸਪੋਰਟ ਮੰਤਰੀ ਬਾਲੀ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਇੱਕ-ਇੱਕ ਲੱਖ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾઠ
ਹਿਮਾਚਲ ਪ੍ਰਦੇਸ਼ ਵਿਚ ਵਾਪਰੇ ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਟਵਿਟਰ ਰਾਹੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਮੰਡੀ ਜ਼ਿਲ੍ਹੇ ਦੀ ਇਸ ਘਟਨਾ ਕਾਰਨ ਉਨ੍ਹਾਂ ਨੂੰ ਦੁੱਖ ਪਹੁੰਚਿਆ ਹੈ। ਉਨ੍ਹਾਂ ਜ਼ਖ਼ਮੀ ਹੋਏ ਵਿਅਕਤੀਆਂ ਦੀ ਜਲਦ ਸਿਹਤਮੰਦੀ ਦੀ ਕਾਮਨਾ ਕੀਤੀ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …