ਸੁਏਲਾ ਬ੍ਰੇਵਰਮੈਨ ’ਤੇ ਵਿਵਾਦਤ ਬਿਆਨ ਦੇਣ ਦਾ ਆਰੋਪ
ਲੰਡਨ/ਬਿਊਰੋ ਨਿਊਜ਼
ਬਰਤਾਨੀਆਂ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਇਕ ਵਿਵਾਦਿਤ ਬਿਆਨ ਨੂੰ ਲੈ ਕੇ ਅੱਜ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਜੇਮਸ ਕਲੈਵਰਲੀ ਨੂੰ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਇਸਦੇ ਚੱਲਦਿਆਂ ਕੁਝ ਹੋਰ ਬਦਲਾਅ ਵੀ ਸੰਭਵ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੇ ਹਾਲ ਹੀ ਵਿਚ ਕਈ ਵਿਵਾਦਤ ਬਿਆਨ ਦੇ ਦਿੱਤੇ ਸਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਪਾਰਟੀ ਦੇ ਅੰਦਰ ਕਈ ਦਿਨਾਂ ਤੋਂ ਇਹ ਮੰਗ ਉਠ ਰਹੀ ਸੀ ਕਿ ਸੁਏਲਾ ਦੀ ਬਿਆਨਬਾਜ਼ੀ ਬਿ੍ਰਟੇਨ ਦੀ ਮਿਡਲ ਈਸਟ ਪਾਲਿਸੀ ਦੇ ਖਿਲਾਫ ਹੈ। ਸੁਏਲਾ ਨੇ ਪੁਲਿਸ ਨੂੰ ਵੀ ਫਟਕਾਰ ਲਗਾਈ ਸੀ, ਜਦਕਿ ਪੁਲਿਸ ਉਨ੍ਹਾਂ ਦੇ ਅੰਡਰ ਹੀ ਕੰਮ ਕਰਦੀ ਹੈ।