-11.3 C
Toronto
Wednesday, January 21, 2026
spot_img
HomeਕੈਨੇਡਾFrontਬੀਐਸਐਫ ਦੇ IG ਦਾ ਵੱਡਾ ਖੁਲਾਸਾ - ਪਾਕਿਸਤਾਨ ਰੇਂਜਰ ਹੀਰੋਇਨ...

ਬੀਐਸਐਫ ਦੇ IG ਦਾ ਵੱਡਾ ਖੁਲਾਸਾ – ਪਾਕਿਸਤਾਨ ਰੇਂਜਰ ਹੀਰੋਇਨ ਭੇਜਣ ‘ਚ ਸ਼ਾਮਿਲ, ਇਕ ਸਾਲ ‘ਚ ਫੜੇ 90 ਡਰੋਨ

ਬੀਐਸਐਫ ਦੇ IG ਦਾ ਵੱਡਾ ਖੁਲਾਸਾ – ਪਾਕਿਸਤਾਨ ਰੇਂਜਰ ਹੀਰੋਇਨ ਭੇਜਣ ‘ਚ ਸ਼ਾਮਿਲ, ਇਕ ਸਾਲ ‘ਚ ਫੜੇ 90 ਡਰੋਨ

ਚੰਡੀਗੜ੍ਹ / ਬਿਊਰੋ ਨੀਊਜ਼


ਆਈ.ਜੀ ਡਾ.ਅਤੁਲ ਫੁਲਜਲੇ ਨੇ ਦੱਸਿਆ ਕਿ ਇੱਕ ਸਾਲ ਵਿੱਚ ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ 500 ਕਿਲੋ ਹੈਰੋਇਨ ਬਰਾਮਦ ਹੋਈ ਹੈ। ਤਸਕਰੀ ਦੀਆਂ 65 ਫੀਸਦੀ ਖੇਪਾਂ ਡਰੋਨਾਂ ਰਾਹੀਂ ਭੇਜੀਆਂ ਜਾ ਰਹੀਆਂ ਹਨ। ਜਦੋਂ ਇਨ੍ਹਾਂ ਡਰੋਨਾਂ ਦੀ ਦਿੱਲੀ ਦੀ ਵਿਸ਼ੇਸ਼ ਫੋਰੈਂਸਿਕ ਲੈਬ ਵਿੱਚ ਜਾਂਚ ਕੀਤੀ ਗਈ ਤਾਂ ਦੋ ਕੈਮਰੇ ਲੱਗੇ ਪਾਏ ਗਏ।

ਪੰਜਾਬ ਫਰੰਟੀਅਰ ਆਫ ਬਾਰਡਰ ਸਕਿਓਰਿਟੀ ਫੋਰਸ (ਬੀ.ਐੱਸ.ਐੱਫ.) ਦੇ ਨਵੇਂ ਇੰਸਪੈਕਟਰ ਜਨਰਲ (ਆਈ.ਜੀ.) ਡਾ. ਅਤੁਲ ਫੁਲਜਲੇ ਦਾ ਕਹਿਣਾ ਹੈ ਕਿ ਇਕ ਸਾਲ ‘ਚ ਸਰਹੱਦ ‘ਤੇ 90 ਡਰੋਨ ਫੜੇ ਗਏ ਹਨ। ਇਨ੍ਹਾਂ ਰਾਹੀਂ ਹੈਰੋਇਨ ਅਤੇ ਹਥਿਆਰ ਪੰਜਾਬ ਭੇਜੇ ਗਏ ਹਨ। ਇਨ੍ਹਾਂ ਡਰੋਨਾਂ ਦੀ ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਡਰੋਨ ਪਾਕਿਸਤਾਨ ਤੋਂ ਭੇਜੇ ਗਏ ਸਨ ਅਤੇ ਇਨ੍ਹਾਂ ਦੀ ਉਡਾਣ ਦਾ ਸਥਾਨ ਪਾਕਿਸਤਾਨ ਰੇਂਜਰਾਂ ਦੇ ਹੈੱਡਕੁਆਰਟਰ ਦੇ ਆਸ-ਪਾਸ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਡਰੋਨਾਂ ਰਾਹੀਂ ਪੰਜਾਬ ‘ਚ ਹੈਰੋਇਨ ਭੇਜਣ ‘ਚ ਪਾਕਿਸਤਾਨ ਸਰਕਾਰ ਦਾ ਵੀ ਹੱਥ ਹੈ।

ਆਈਜੀ ਡਾ: ਅਤੁਲ ਫੁਲਜਲੇ ਵੀਰਵਾਰ ਨੂੰ ਪੰਜਾਬ ਫਰੰਟੀਅਰ ਹੈੱਡਕੁਆਰਟਰ ਵਿਖੇ ਫੋਰਸ ਦੇ ਸਥਾਪਨਾ ਦਿਵਸ ਦੀ ਪੂਰਵ ਸੰਧਿਆ ਮੌਕੇ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਮਹਿਲਾ ਸੈਨਿਕਾਂ ਦਾ ਘੋੜਸਵਾਰ ਗਰੁੱਪ ਬਣਾਇਆ ਗਿਆ ਹੈ, ਜਿਸ ਦੀ ਸਿਖਲਾਈ ਚੱਲ ਰਹੀ ਹੈ। ਇਨ੍ਹਾਂ ਮਹਿਲਾ ਸਿਪਾਹੀਆਂ ਨੂੰ ਸਰਹੱਦੀ ਗਸ਼ਤ ‘ਤੇ ਤਾਇਨਾਤ ਕੀਤਾ ਜਾਵੇਗਾ। ਇੱਕ ਮਹਿਲਾ ਬੈਂਡ ਵੀ ਸਥਾਪਿਤ ਕੀਤਾ ਗਿਆ ਹੈ ਜੋ ਅਗਲੇ ਸਾਲ ਦਿੱਲੀ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਵਿੱਚ ਹਿੱਸਾ ਲਵੇਗਾ।

RELATED ARTICLES
POPULAR POSTS