2.5 C
Toronto
Saturday, February 28, 2026
spot_img
Homeਪੰਜਾਬਸੁਖਪਾਲ ਖਹਿਰਾ ਨੂੰ ਲੱਗੇਗਾ ਝਟਕਾ, ਚਾਰ ਵਿਧਾਇਕ ਕਰਨਗੇ ਘਰ ਵਾਪਸੀ

ਸੁਖਪਾਲ ਖਹਿਰਾ ਨੂੰ ਲੱਗੇਗਾ ਝਟਕਾ, ਚਾਰ ਵਿਧਾਇਕ ਕਰਨਗੇ ਘਰ ਵਾਪਸੀ

ਚੰਡੀਗੜ੍ਹ/ਬਿਊਰੋ ਨਿਊਜ਼ : ਧੜੇਬੰਦੀ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਵਿਚ ਨਵੀਂ ਸਫਬੰਦੀ ਅਤੇ ਸਮੀਕਰਨ ਬਣ ਗਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਿਚਕਾਰ ਅਣਬਣ ਹੋਣ ਤੋਂ ਬਾਅਦ ‘ਆਪ’ ਤੋਂ ਬਾਗੀ ਹੋਏ ਵਿਧਾਇਕਾਂ ਨੂੰ ਅਮਨ ਅਰੋੜਾ ਮਨਾਉਣ ਵਿਚ ਕਾਮਯਾਬ ਹੋ ਗਏ ਦੱਸੇ ਜਾਂਦੇ ਹਨ। ਪਾਰਟੀ ਤੋਂ ਬਾਗੀ ਹੋ ਕੇ ਨਵਾਂ ਧੜਾ ਅਤੇ ਪੰਜਾਬ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਨੂੰ ਆਉਣ ਵਾਲੇ ਦਿਨਾਂ ਵਿਚ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਚਾਰ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਧੌਲਾ, ਜਗਦੇਵ ਸਿੰਘ ਕਮਾਲੂ ਤੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਲੋਂ ਘਰ ਵਾਪਸੀ ਕਰਨ ਦੀਆਂ ਕਨਸੋਆਂ ਮਿਲ ਰਹੀਆਂ ਹਨ। ਮੰਗਲਵਾਰ ਨੂੰ ਅਮਨ ਅਰੋੜਾ ਵਲੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਮੁਲਾਕਾਤ ਕਰਨ ਵੇਲੇ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਧੌਲਾ ਵਲੋਂ ਵਫਦ ਵਿਚ ਸ਼ਾਮਲ ਹੋਣਾ ਇਸ ਦੀ ਪੁਸ਼ਟੀ ਕਰਦਾ ਹੈ। ਅਮਨ ਅਰੋੜਾ ਦੇ ਅਤਿ ਨਜ਼ਦੀਕੀ ਇਕ ਆਗੂ ਵਾਪਸੀ ਕਰਨ ਦੀ ਪੁਸ਼ਟੀ ਕੀਤੀ ਹੈ।

RELATED ARTICLES
POPULAR POSTS