HomeਕੈਨੇਡਾFrontਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਵਧਾਏ ਭਾਅ ਨੂੰ...
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਵਧਾਏ ਭਾਅ ਨੂੰ ਦੱਸਿਆ ਮਜ਼ਾਕ
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਵਧਾਏ ਭਾਅ ਨੂੰ ਦੱਸਿਆ ਮਜ਼ਾਕ
ਕਿਹਾ : ਸਰਕਾਰਾਂ ਸ਼ਗਨ ਨਹੀਂ ਫਸਲਾਂ ਦਾ ਸਾਰਥਿਕ ਮੁੱਲ ਦਿੰਦੀਆਂ ਨੇ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੰਨਾ ਕਿਸਾਨਾਂ ਲਈ ਐਲਾਨੇ ਗਏ 11 ਰੁਪਏ ਵਾਧੂ ਭਾਅ ਅਤੇ ਉਸ ਨੂੰ ਸ਼ਗਨ ਦੱਸਣ ਸੰਬੰਧੀ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰਾਂ ਸ਼ਗਨ ਨਹੀਂ ਫ਼ਸਲਾਂ ਦਾ ਸਾਰਥਿਕ ਮੁੱਲ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਇਹ ਤੁਹਾਡਾ ਇਕ ਕੋਝਾ ਮਜ਼ਾਕ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਮੈਂ ਪੰਜਾਬ ਦੇ ਸਮੁੱਚੇ ਗੰਨਾ ਕਾਸ਼ਤਕਾਰਾਂ ਵਲੋਂ ਇਸ ਸੀਜ਼ਨ ਲਈ ਗੰਨੇ ਦਾ ਮੁੱਲ ਘੱਟੋ-ਘੱਟ 400 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕਰਨ ਦੀ ਮੰਗ ਕਰਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਹੋਰਾਂ ਨੇ ਸ਼ਗਨ ਹੀ ਦੇਣਾ ਸੀ ਤਾਂ ਫ਼ਿਰ 21 ਰੁਪਏ ਤਾਂ ਦੇ ਦਿੰਦੇ, ਹੁਣ ਸਾਲ 2023 ਚੱਲ ਰਿਹਾ 1973 ਨਹੀਂ।