20.5 C
Toronto
Monday, August 17, 2026
spot_img
Homeਪੰਜਾਬਪੰਜਾਬ ਬੰਦ ਦੌਰਾਨ ਕਈ ਥਾਈਂ ਝੜਪਾਂ

ਪੰਜਾਬ ਬੰਦ ਦੌਰਾਨ ਕਈ ਥਾਈਂ ਝੜਪਾਂ

ਪੰਜਾਬ ਬੰਦ ਦੌਰਾਨ ਕਈ ਥਾਈਂ ਝੜਪਾਂਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਧਰਨੇ ‘ਚ ਕੀਤੀ ਸ਼ਮੂਲੀਅਤ
ਚੰਡੀਗੜ੍ਹ/ਬਿਊਰੋ ਨਿਊਜ਼
ਰਵਿਦਾਸ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਕਈ ਥਾਈਂ ਝੜਪਾਂ ਵੀ ਹੋਈਆਂ। ਮੁਕੇਰੀਆਂ ਵਿਚ ਮਾਹੌਲ ਉਸ ਸਮੇਂ ਤਣਾਅ ਵਾਲਾ ਬਣ ਗਿਆ ਜਦੋਂ ਦੁਕਾਨਦਾਰਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ। ਦੁਕਾਨਦਾਰਾਂ ਨੇ ਪ੍ਰਦਰਸ਼ਨਕਾਰੀਆਂ ਦੇ ਮੋਟਰ ਸਾਈਕਲਾਂ ਦੀ ਭੰਨਤੋੜ ਵੀ ਕੀਤੀ ਅਤੇ ਫਿਰ ਪ੍ਰਦਰਸ਼ਨਕਾਰੀਆਂ ਨੇ ਵੀ ਦੁਕਾਨਾਂ ਦੇ ਸ਼ੀਸ਼ੇ ਬਗੈਰਾ ਤੋੜ ਦਿੱਤੇ। ਭੀੜ ਨੂੰ ਸ਼ਾਂਤ ਕਰਨ ਲਈ ਪੁਲਿਸ ਨੂੰ ਹਵਾਈ ਫਾਇਰ ਵੀ ਕਰਨੇ ਪਏ। ਇਸੇ ਦੌਰਾਨ ਜਲੰਧਰ ਵਿਚ ਰਵਿਦਾਸ ਭਾਈਚਾਰੇ ਵਲੋਂ ਦਿੱਤੇ ਧਰਨੇ ਵਿਚ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਮੰਦਿਰ ਢਾਹੁਣ ਦੇ ਸਾਰੇ ਮਾਮਲੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਰਵਿਦਾਸ ਭਾਈਚਾਰੇ ਦਾ ਸਾਥ ਦੇਵੇਗੀ।

RELATED ARTICLES
POPULAR POSTS