Breaking News
Home / ਪੰਜਾਬ / ਪੰਜਾਬ ਤੋਂ ਆਪਣੇ ਗ੍ਰਹਿ ਸੂਬਿਆਂ ਨੂੰ ਜਾਣ ਲਈ 10 ਲੱਖ ਤੋਂ ਵੱਧ ਮਜ਼ਦੂਰਾਂ ਨੇ ਕਰਵਾਈ ਰਜਿਸਟ੍ਰੇਸ਼ਨ

ਪੰਜਾਬ ਤੋਂ ਆਪਣੇ ਗ੍ਰਹਿ ਸੂਬਿਆਂ ਨੂੰ ਜਾਣ ਲਈ 10 ਲੱਖ ਤੋਂ ਵੱਧ ਮਜ਼ਦੂਰਾਂ ਨੇ ਕਰਵਾਈ ਰਜਿਸਟ੍ਰੇਸ਼ਨ

ਹਰ ਰੋਜ਼ ਗੱਡੀਆਂ ਭਰ ਜਾ ਰਹੀਆਂ ਯੂਪੀ, ਬਿਹਾਰ ਝਾਰਖੰਡ ਵੱਲ ਨੂੰ
ਜਲੰਧਰ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਵਿਚੋਂ ਪਰਵਾਸੀ ਮਜ਼ਦੂਰਾਂ ਦੀ ਹਿਜ਼ਰਤ ਲਗਾਤਾਰ ਜਾਰੀ ਹੈ। ਆਪੋ-ਆਪਣੇ ਗ੍ਰਹਿ ਸੂਬਿਆਂ ਨੂੰ ਜਾਣ ਲਈ 10 ਲੱਖ ਤੋਂ ਵੱਧ ਪੰਜਾਬ ‘ਚ ਰਹਿ ਰਹੇ ਪਰਵਾਸੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਨ੍ਹਾਂ ਮਜ਼ਦੂਰਾਂ ਨੂੰ ਆਪਣੇ ਗ੍ਰਹਿ ਸੂਬਿਆਂ ਤੱਕ ਪਹੁੰਚਾਉਣ ਲਈ ਹਰ ਰੋਜ਼ ਪੰਜਾਬ ਤੋਂ ਰੇਲ ਗੱਡੀਆਂ ਭਰ ਭਰ ਕੇ ਜਾ ਰਹੀਆਂ ਹਨ। ਜਲੰਧਰ, ਲੁਧਿਆਣਾ, ਮੋਹਾਲੀ ਸਣੇ ਹੋਰ ਕਈ ਥਾਵਾਂ ਤੋਂ ਵੀ ਗੱਡੀਆਂ ਯੂਪੀ, ਬਿਹਾਰ ਤੇ ਝਾਰਖੰਡ ਦੇ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋ ਰਹੀਆਂ ਹਨ। ਇਸੇ ਇਸੇ ਤਹਿਤ ਅੱਜ ਦੋ ਵਿਸ਼ੇਸ਼ ਰੇਲ ਗੱਡੀਆਂ ਜਲੰਧਰ ਤੋਂ 2400 ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਛਪਰਾ ਅਤੇ ਆਜ਼ਮਗੜ੍ਹ ਲਈ ਰਵਾਨਾ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚੋਂ 17 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਘਰਾਂ ਤੱਕ ਪਹੁੰਚਾਇਆ ਗਿਆ ਹੈ। ਅੱਜ 18ਵੀਂ ਵਿਸ਼ੇਸ਼ ਰੇਲ ਗੱਡੀ ਛਪਰਾ ਲਈ ਸਵੇਰੇ 8 ਵਜੇ ਰਵਾਨਾ ਹੋਈ ਅਤੇ 19ਵੀਂ ਵਿਸ਼ੇਸ਼ ਰੇਲ ਗੱਡੀ ਆਜ਼ਮਗੜ੍ਹ ਲਈ 11 ਵਜੇ ਰਵਾਨਾ ਹੋਈ।

Check Also

ਸੁਖਪਾਲ ਸਿੰਘ ਖਹਿਰਾ ਨੇ ਡਿਪੋਰਟ ਹੋਏ ਪੰਜਾਬੀਆਂ ਨਾਲ ਪ੍ਰਗਟਾਈ ਹਮਦਰਦੀ

ਭਾਰਤੀ ਨਾਗਰਿਕਾਂ ਨਾਲ ਕੈਦੀਆਂ ਵਰਗਾ ਵਿਵਹਾਰ ਕੀਤਾ ਗਿਆ : ਖਹਿਰਾ ਦਾ ਆਰੋਪ ਕਪੂਰਥਲਾ/ਬਿਊਰੋ ਨਿਊਜ਼ ਕਾਂਗਰਸੀ …