Breaking News
Home / ਭਾਰਤ / ਰੇਲਵੇ ਮੰਤਰਾਲੇ ਦਾ ਵੱਡਾ ਫੈਸਲਾ

ਰੇਲਵੇ ਮੰਤਰਾਲੇ ਦਾ ਵੱਡਾ ਫੈਸਲਾ

ਕੱਲ੍ਹ ਤੋਂ 15 ਰੂਟਾਂ ‘ਤੇ ਦੌੜਣਗੀਆਂ ਰੇਲ ਗੱਡੀਆਂ, 1 ਘੰਟਾ ਪਹਿਲਾਂ ਪਹੁੰਚਣਾ ਹੋਵੇਗਾ ਸਟੇਸ਼ਨ ‘ਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਵਿੱਚ ਚੱਲ ਰਹੇ ਕਰੋਨਾ ਵਾਇਰਸ ਸੰਕਟ ਦੇ ਵਿਚਕਾਰ ਰੇਲਵੇ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੱਲ ਯਾਨੀ 12 ਮਈ ਤੋਂ 15 ਚੁਣੇ ਹੋਏ ਰੂਟਾਂ ‘ਤੇ ਰੇਲ ਗੱਡੀਆਂ ਦੌੜਨਗੀਆਂ । ਰੇਲ ਯਾਤਰਾ ਲਈ ਅੱਜ ਸ਼ਾਮ 4 ਵਜੇ ਤੋਂ ਆਈ ਆਰ ਸੀ ਟੀ ਸੀ ਦੀ ਵੈਬਸਾਈਟ ‘ਤੇ ਆਨਲਾਈਨ ਬੁਕਿੰਗ ਸ਼ੁਰੂ ਹੋਵੇਗੀ । ਰੇਲਵੇ ਵਿਭਾਗ ਨੇ ਰੇਲ ਗੱਡੀ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਲਈ ਕਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ । ਯਾਤਰੀਆਂ ਨੂੰ ਯਾਤਰਾ ਤੋਂ ਇਕ ਘੰਟਾ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਣਾ ਪਵੇਗਾ ਅਤੇ ਸਾਰੇ ਯਾਤਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੈ। ਫਿਲਹਾਲ ਇਹ ਵਿਸ਼ੇਸ਼ ਰੇਲ ਗੱਡੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ ਅਤੇ ਡਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੁਰੂ, ਚੇਨਈ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ-ਤਵੀ ਲਈ ਚੱਲਣਗੀਆਂ। ਜਿਨ੍ਹਾਂ ਵਿਅਕਤੀਆਂ ਦੀ ਟਿਕਟ ਕਨਫਰਮ ਹੋ ਜਾਵੇਗੀ ਉਹੀ ਰੇਲਵੇ ਸਟੇਸ਼ਨ ਦੇ ਅੰਦਰ ਦਾਖਲ ਹੋ ਸਕਣਗੇ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …