Breaking News
Home / ਦੁਨੀਆ / ਪਾਕਿਸਤਾਨ ‘ਚ ਔਰਤ ਹੀ ਔਰਤ ਦੀ ਦੁਸ਼ਮਣ

ਪਾਕਿਸਤਾਨ ‘ਚ ਔਰਤ ਹੀ ਔਰਤ ਦੀ ਦੁਸ਼ਮਣ

ਅਸ਼ਲੀਲ ਤਸਵੀਰਾਂ,ਵੀਡੀਓ ਨਾਲ ਔਰਤਾਂ ਨੂੰ ਬਲੈਕਮੇਲ ਕਰਨ ‘ਚ ਔਰਤਾਂ ਹੀ ਅੱਗੇ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਦਾ ਕਹਿਣਾ ਹੈ ਕਿ ਦੇਸ਼ ਵਿੱਚ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਦੀ ਮਦਦ ਨਾਲ ਔਰਤਾਂ ਵੱਲੋਂ ਖ਼ੁਦ ਔਰਤਾਂ ਨੂੰ ਬਲੈਕਮੇਲ ਕਰਨ ਦੀਆਂ ਘਟਨਾਵਾਂ ਚਿੰਤਾਜਨਕ ਹੱਦ ਤੱਕ ਵਧ ਗਈਆਂ ਹਨ। ਇੱਕ ਰਿਪੋਰਟ ਅਨੁਸਾਰ ਐਫਆਈਏ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਸਾਲ ਅਤੇ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਪਾਕਿਸਤਾਨ ਦੇ ਤਿੰਨ ਵੱਡੇ ਸ਼ਹਿਰਾਂ, ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਵਿੱਚ ਸਾਈਬਰ ਅਪਰਾਧ ਦੇ 95 ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 67 ਕੇਸ ਯਾਨੀ ਕਿ ਕੁੱਲ ਕੇਸਾਂ ਦੇ 70 ਫੀਸਦੀ ਕੇਸਾਂ ‘ਚ ਔਰਤਾਂ ਨੇ ਬਲੈਕਮੇਲ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਲੈਕਮੇਲ ਕਰਨ ਦੀਆਂ ਦੋਸ਼ੀ ਵੀ ਔਰਤਾਂ ਹੀ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚਿੰਤਾਜਨਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਜਿਸ ਨੂੰ ਸਮਾਜ ਦਾ ਸਿੱਖਿਅਤ ਵਰਗ ਕਿਹਾ ਜਾਂਦਾ ਹੈ, ਉਹ ਅਸ਼ਲੀਲ ਬਲੈਕਮੇਲਿੰਗ ਵਿੱਚ ਸਭ ਤੋਂ ਅੱਗੇ ਹੈ।

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …