ਅਟਾਰੀ/ਬਿਊਰੋ ਨਿਊਜ਼
ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸਬੰਧਾਂ ਕਾਰਨ ਅੱਜ ਈਦ ਦੇ ਪਵਿੱਤਰ ਦਿਹਾੜੇ ‘ਤੇ ਅਟਾਰੀ-ਵਾਹਘਾ ਸਰਹੱਦ ਸਣੇ ਦੇਸ਼ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਹੋਰਨਾਂ ਸਰਹੱਦਾਂ ‘ਤੇ ਬੀ.ਐੱਸ.ਐਫ ਅਤੇ ਪਾਕਿਸਤਾਨੀ ਰੇਂਜਰਾਂ ਦਰਮਿਆਨ ਮਿਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਹੋ ਸਕਿਆ। ਜਦੋਂ ਰਾਸ਼ਟਰੀ ਦਿਨਾਂ ਅਤੇ ਤਿਉਹਾਰਾਂ ਮੌਕੇ ਦੋਹਾਂ ਦੇਸ਼ਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵਿਚਾਲੇ ਇੱਕ-ਦੂਸਰੇ ਨੂੰ ਮਿਠਿਆਈਆਂ ਤੇ ਫਲ ਦੇਣ ਦੀ ਪਰੰਪਰਾ ਜੋ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ ਅੱਤਵਾਦ ਅਤੇ ਹੋਰ ਮੁੱਦਿਆਂ ਕਾਰਨ ਇਹ ਪਰੰਪਰਾ ਬੀਤੇ ਕੁੱਝ ਸਮੇਂ ਤੋਂ ਬੰਦ ਹੈ। ਜਦੋਂ ਕਿ ਬੀ.ਐੱਸ.ਐੱਫ ਵੱਲੋਂ ਬੰਗਲਾਦੇਸ਼ ਦੀ ਸਰਹੱਦੀ ਸੁਰੱਖਿਆ ਫੋਰਸ ਬੰਗਲਾਦੇਸ਼ ਗਾਰਡ ਦੇ ਨਾਲ ਮਿਠਿਆਈਆਂ ਦਾ ਆਦਾਨ ਪ੍ਰਦਾਨ ਕਰਦਿਆਂ ਇੱਕ ਦੂਸਰੇ ਨੂੰ ਈਦ ਮੁਬਾਰਕ ਕਹੀ ਗਈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …