-1.6 C
Toronto
Wednesday, December 24, 2025
spot_img
Homeਪੰਜਾਬਖੇਡਾਂ ਵਤਨ ਪੰਜਾਬ ਦੀਆਂ

ਖੇਡਾਂ ਵਤਨ ਪੰਜਾਬ ਦੀਆਂ

ਟੀਕੇ ਤੇ ਸਰਿੰਜਾਂ ਮਿਲਣ ਦੀ ਜਾਂਚ ਦੇ ਹੁਕਮ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋ ਬਾਥਰੂਮਾਂ ਵਿੱਚੋਂ ਮਿਲੇ ਟੀਕੇ, ਸਰਿੰਜਾਂ, ਖਾਲੀ ਸ਼ੀਸ਼ੀਆਂ ਤੇ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐੱਸਡੀਐੱਮ ਡਾ. ਇਸ਼ਮਤ ਵਿਜੈ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਨੇ ਖੇਡਾਂ ਦੌਰਾਨ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਹਦਾਇਤ ਕੀਤੀ ਹੈ। ਇਸ ਲਈ ਸਿਹਤ ਵਿਭਾਗ ਨੂੰ ਸਬੰਧਤ ਖਿਡਾਰੀਆਂ ਦੇ ਡੋਪ ਟੈਸਟ ਕਰਵਾਉਣ ਦੀ ਤਾਕੀਦ ਵੀ ਕੀਤੀ ਗਈ ਹੈ। ਉਧਰ, ਐੱਸਡੀਐੱਮ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਖੇਡ ਅਫਸਰ ਵੱਲੋਂ ਆਪਣੀ ਬਣਦੀ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਅਜੇ ਖੁਦ ਘਟਨਾ ਸਥਾਨ ਦਾ ਮੌਕਾ ਦੇਖਣਾ ਹੈ।
ਉਧਰ, ਸਿਹਤ ਵਿਭਾਗ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਸਾਰੇ ਖਿਡਾਰੀ ਘਰਾਂ ਨੂੰ ਮੁੜ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਸੱਦਣਾ ਵੀ ਮੁਸ਼ਕਿਲ ਹੈ।
ਉਂਝ ਵੀ ਸਿਹਤ ਵਿਭਾਗ ਵੱਲੋਂ ਮੁੱਖ ਤੌਰ ‘ਤੇ ਅਫੀਮ ਅਤੇ ਭੁੱਕੀ ਵਰਗੇ ਨਸ਼ਿਆਂ ਦੇ ਹੀ ਟੈਸਟ ਕੀਤੇ ਜਾ ਸਕਦੇ ਹਨ। ਮੈਡੀਕਲ ਨਸ਼ੇ ਦੇ ਟੈਸਟ ਕਰਨੇ ਮੁਸ਼ਕਿਲ ਹਨ ਕਿਉਂਕਿ ਇਹ ਟੈਸਟ ਮੌਕੇ ‘ਤੇ ਹੀ ਹੋ ਜਾਵੇ ਤਾਂ ਠੀਕ ਰਹਿੰਦਾ ਹੈ ਪਰ ਫਿਰ ਵੀ ਸਿਹਤ ਵਿਭਾਗ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਏਗਾ।

 

RELATED ARTICLES
POPULAR POSTS