4.7 C
Toronto
Tuesday, November 18, 2025
spot_img
Homeਪੰਜਾਬਹਰਸਿਮਰਤ ਕੌਰ ਬਾਦਲ ਦਾ ਕਹਿਣਾ

ਹਰਸਿਮਰਤ ਕੌਰ ਬਾਦਲ ਦਾ ਕਹਿਣਾ

ਭਗਵੰਤ ਮਾਨ ਕਿਸੇ ਸਮੇਂ ਵੀ ਕਾਂਗਰਸ ਹੋ ਸਕਦੇ ਹਨ ਸ਼ਾਮਲ
ਮਾਨਸਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਅਜਿਹਾ ਕਹਿਣਾ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ। ਕੇਂਦਰੀ ਮੰਤਰੀ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮਾਨ ਨਾ ਸਿਰਫ਼ ਆਪਣਾ ਹਲਕਾ ਬਦਲਣਗੇ ਬਲਕਿ ਪਾਰਟੀ ਵੀ ਬਦਲਣਗੇ। ਹਰਸਿਮਰਤ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ‘ਚ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਹੀ ਬੀ ਟੀਮ ਹੈ। ਹਰਸਿਮਰਤ ਨੇ ਭਗਵੰਤ ਮਾਨ ਨੂੰ ਬੜਬੋਲਾ ਵਿਅਕਤੀ ਦੱਸਿਆ। ਹੁਣ ਮੌਕਾ ਹੀ ਦੱਸੇਗਾ ਕਿ ਹਰਸਿਮਰਤ ਦੇ ਬਿਆਨ ‘ਚ ਕਿੰਨੀ ਕੁ ਸਚਾਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਗਰਾਫ ਦਿਨੋਂ ਦਿਨੋਂ ਡਿੱਗਦਾ ਹੀ ਜਾ ਰਿਹਾ ਹੈ ਉਹ ਪਿਛਲੀਆਂ ਕਈ ਚੋਣਾਂ ਲਗਾਤਾਰ ਹਾਰਦੀ ਜਾ ਰਹੀ ਹੈ।

RELATED ARTICLES
POPULAR POSTS