1.6 C
Toronto
Thursday, November 27, 2025
spot_img
Homeਪੰਜਾਬਭਾਈਰੂਪਾ 'ਚ ਕਾਂਗਰਸੀ ਅਤੇ ਅਕਾਲੀਆਂ ਨੇ ਇਕ ਦੂਜੇ 'ਤੇ ਚਲਾਏ ਪੱਥਰ

ਭਾਈਰੂਪਾ ‘ਚ ਕਾਂਗਰਸੀ ਅਤੇ ਅਕਾਲੀਆਂ ਨੇ ਇਕ ਦੂਜੇ ‘ਤੇ ਚਲਾਏ ਪੱਥਰ

ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਦੇ ਪਿੰਡ ਭਾਈਰੂਪਾ ਵਿਚ ਗ੍ਰਾਮ ਸੁਸਾਇਟੀ ਦੀ ਚੋਣ ਦੌਰਾਨ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਇਕ ਦੂਜੇ ‘ਤੇ ਜਮ ਕੇ ਪੱਥਰਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਭਾਈਰੂਪਾ ਅਤੇ ਕਾਂਗੜ ਪੱਤੀ ਵਿਚ ਗ੍ਰਾਮ ਸੁਸਾਇਟੀ ਦੀਆਂ ਚੋਣਾਂ ਸਨ, ਜਿਥੇ ਅਕਾਲੀ ਤੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀਆਂ ਨੇ ਆਪਣੇ ਕਾਗਜ਼ ਭਰਨ ਮੌਕੇ ਅਕਾਲੀਆਂ ਨੂੰ ਸਭਾ ਵਿਚੋਂ ਬਾਹਰ ਕੱਢ ਦਿੱਤਾ। ਜਦੋਂ ਅਕਾਲੀਆਂ ਨੇ ਇਸਦਾ ਵਿਰੋਧ ਦਾ ਕੀਤਾ ਤਾਂ ਕਾਂਗਰਸੀਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਵਾਬ ਵਿਚ ਅਕਾਲੀ ਵਰਕਰਾਂ ਵੱਲੋਂ ਵੀ ਨਾਅਰੇਬਾਜ਼ੀ ਕੀਤੀ ਗਈ। ਦੇਖਦੇ ਹੀ ਦੇਖਦੇ ਮਾਹੌਲ ਤਣਾਅਪੂਰਨ ਬਣ ਗਿਆ ਤੇ ਦੋਵਾਂ ਧਿਰਾਂ ਵਲੋਂ ਇਕ-ਦੂਜੇ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਗਈ। ਮੌਕੇ ‘ਤੇ ਪੁਲਿਸ ਮੂਕ ਦਰਸ਼ਕ ਬਣਕੇ ਦੇਖਦੇ ਰਹੀ।

RELATED ARTICLES
POPULAR POSTS