-2 C
Toronto
Tuesday, December 2, 2025
spot_img
Homeਪੰਜਾਬਸਰਕਾਰੀ ਕਾਲਜ ਢੁੱਡੀਕੇ ਵਿਖੇ ਬਣ ਰਹੇ ਆਡੀਟੋਰੀਅਮ ਦਾ ਨਾਂ ਡਾ. ਜਸਵੰਤ ਸਿੰਘ...

ਸਰਕਾਰੀ ਕਾਲਜ ਢੁੱਡੀਕੇ ਵਿਖੇ ਬਣ ਰਹੇ ਆਡੀਟੋਰੀਅਮ ਦਾ ਨਾਂ ਡਾ. ਜਸਵੰਤ ਸਿੰਘ ਕੰਵਲ ਦੇ ਨਾਂ ‘ਤੇ ਰੱਖਿਆ ਜਾਵੇਗਾ

ਤ੍ਰਿਪਤ ਰਾਜਿੰਦਰ ਬਾਜਵਾ ਦਾ ਕਹਿਣਾ – ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਭਲੇ ਲਈ ਉਪਰਾਲੇ ਕਰਦੇ ਰਹਾਂਗੇ
ਅਜੀਤਵਾਲ/ਬਿਊਰੋ ਨਿਊਜ਼ : ਪੰਜਾਬ, ਪੰਜਾਬੀ ਅਤੇ ਪੰਜਾਬੀਅਤ ‘ਤੇ ਪਹਿਰਾ ਦੇਣ ਵਾਲੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਤੋਂ ਤੁਰ ਗਏ ਸਨ। ਡਾ. ਜਸਵੰਤ ਸਿੰਘ ਕੰਵਲ ਦੀ ਅੰਤਿਮ ਅਰਦਾਸ ਮੌਕੇ ਅੱਜ ਪੰਜਾਬ ਸਰਕਾਰ ਨੇ ਉਨ੍ਹਾਂ ਨੇ ਪਿਰਤੀ ਨਗਰ ਢੁੱਡੀਕੇ ਵਿਖੇ 4 ਕਰੋੜ 70 ਲੱਖ ਦੀ ਲਾਗਤ ਨਾਲ ਸਰਕਾਰੀ ਕਾਲਜ ‘ਚ ਤਿਆਰ ਹੋ ਰਹੇ ਆਡੀਟੋਰੀਅਮ ਦਾ ਨਾਂ ਡਾ. ਜਸਵੰਤ ਸਿੰਘ ਕੰਵਲ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਹੈ। ਇਸ ਆਡੀਟੋਰੀਅਮ ‘ਚ 800 ਦੇ ਕਰੀਬ ਲੋਕਾਂ ਦੇ ਬੈਠਕ ਦੀ ਸਮਰੱਥਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਲਿਖਤੀ ਪੱਤਰ ਜਾਰੀ ਕਰਕੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪੰਜਾਬੀ ਸਪੂਤ ਨੇ ਪੰਜਾਬੀ ਦੇ ਲੱਖਾਂ ਪਾਠਕ ਪੈਦਾ ਕੀਤੇ ਹਨ ਅਤੇ ਪੰਜਾਬੀ ਭਾਸ਼ਾ ਦਾ ਦਾਇਰਾ ਵਿਸ਼ਾਲ ਕੀਤਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਾਅਦਾ ਕਰਦੀ ਹੈ ਕਿ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਭਲੇ ਲਈ ਉਪਰਾਲੇ ਕਰਦੀ ਰਹੇਗੀ।

RELATED ARTICLES
POPULAR POSTS