14.1 C
Toronto
Friday, September 12, 2025
spot_img
Homeਪੰਜਾਬਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ 'ਚ ਸਿੱਕੇ ਤੇ ਨੋਟ ਸੁੱਟਣ 'ਤੇ ਲੱਗੀ...

ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ‘ਚ ਸਿੱਕੇ ਤੇ ਨੋਟ ਸੁੱਟਣ ‘ਤੇ ਲੱਗੀ ਰੋਕ

ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ‘ਚ ਸਥਿਤ ਜਲ੍ਹਿਆਂਵਾਲਾ ਬਾਗ ਵਿਚਲੇ ਸ਼ਹੀਦੀ ਖੂਹ ‘ਚ ਸੈਲਾਨੀਆਂ ਅਤੇ ਸਥਾਨਕ ਨਾਗਰਿਕਾਂ ਵਲੋਂ ਸ਼ਰਧਾ ਵਜੋਂ ਸਿੱਕੇ ਤੇ ਕਾਗ਼ਜ਼ ਦੇ ਕਰੰਸੀ ਨੋਟ ਸੁੱਟਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸਦੇ ਚੱਲਦਿਆਂ ਖੂਹ ਦੇ ਚੁਫੇਰੇ ਲਗਾਏ ਸ਼ੀਸ਼ਿਆਂ ਦੇ ਉਪਰ ਹੀ ਪੱਕੀਆਂ ਤਖਤੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਉਕਤ ਖੂਹ ‘ਚ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੌਰਾਨ ਅੰਗਰੇਜ਼ੀ ਫੌਜ ਦੀਆਂ ਗੋਲੀਆਂ ਤੋਂ ਬਚਣ ਲਈ 120 ਦੇ ਲਗਪਗ ਨਿਰਦੋਸ਼ ਲੋਕਾਂ ਨੇ ਛਾਲਾਂ ਲਗਾ ਦਿੱਤੀਆਂ ਸਨ। ਬਾਅਦ ‘ਚ ਉਨ੍ਹਾਂ ਦੀਆਂ ਲਾਸ਼ਾਂ ਇਸ ਖੂਹ ‘ਚੋਂ ਕੱਢੀਆਂ ਗਈਆਂ। ਇਸੇ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਵਲੋਂ ਸ਼ਰਧਾ ਵਜੋਂ ਸਿੱਕੇ, ਨੋਟ ਅਤੇ ਹੋਰ ਸਾਮਾਨ ਚੜ੍ਹਾਇਆ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਖੂਹ ਦੇ ਬਾਹਰ ਇਸਦੇ ਅੰਦਰ ਸਿੱਕੇ ਜਾਂ ਨੋਟ ਸੁੱਟਣ ਤੋਂ ਰੋਕ ਸੰਬੰਧੀ ਕੋਈ ਸੂਚਨਾ ਨਾ ਲਿਖੀ ਹੋਣ ਕਰਕੇ ਅਤੇ ਲਗਪਗ 6 ਫੁੱਟ ਉੱਚੇ ਸ਼ੀਸ਼ੇ ਲੱਗੇ ਹੋਣ ਦੇ ਬਾਵਜੂਦ ਲੋਕ ਇਸ ਵਿਚ ਵੱਖ-ਵੱਖ ਢੰਗ ਵਰਤ ਕੇ ਸ਼ਰਧਾ ਵਜੋਂ ਪੈਸੇ ਅਤੇ ਹੋਰ ਸਾਮਾਨ ਸੁੱਟ ਰਹੇ ਸਨ। ਉੱਧਰ ਸਭਿਆਚਾਰਕ ਅਤੇ ਸੈਰ ਸਪਾਟਾ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਅਤੇ ਕੇਂਦਰੀ ਸਭਿਆਚਾਰਕ ਮੰਤਰਾਲੇ ਦੇ ਸਕੱਤਰ ਗੋਵਿੰਦ ਮੋਹਨ (ਆਈ.ਏ.ਐਸ.) ਵਲੋਂ ਜਲ੍ਹਿਆਂਵਾਲਾ ਬਾਗ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨਾਲ ਲਗਾਈਆਂ ਟਿਕਟ ਖਿੜਕੀਆਂ ਅਤੇ ਮਸ਼ੀਨਾਂ ਹਟਾਉਣ ਦਾ ਭਰੋਸਾ ਦਿੱਤੇ ਜਾਣ ਦੇ 4 ਮਹੀਨੇ ਬਾਅਦ ਵੀ ਇਨ੍ਹਾਂ ਨੂੰ ਉੱਥੋਂ ਨਹੀਂ ਹਟਾਇਆ ਗਿਆ।

 

RELATED ARTICLES
POPULAR POSTS