ਪੰਜਾਬੀਆਂ ਨੂੰ ਮਿਲੇਗਾ ਇਸਦਾ ਭਰਪੂਰ ਫਾਇਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਏਅਰ ਇੰਡੀਆ ਨੇ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦਾ ਤੋਹਫਾ ਦਿੰਦਿਆਂ ਲੰਘੇ ਕੱਲ੍ਹ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱੰਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਇਹ ਉਡਾਣ ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਹੋਵੇਗੀ। ਏਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਹਾਜ਼ ਦਿੱਲੀ ਤੋਂ ਸਵੇਰੇ 11. 20 ਉੱਤੇ ਚੱਲ ਕੇ ਬਾਅਦ ਦੁਪਹਿਰ 12.25 ਉੱਤੇ ਅੰਮ੍ਰਿਤਸਰ ਪੁੱਜੇਗਾ। ਅੰਮ੍ਰਿਤਸਰ ਤੋਂ 1.55 ਬਾਅਦ ਦੁਪਹਿਰ ਰਵਾਨਾ ਹੋ ਕੇ 5.15 ਸ਼ਾਮ ਨੂੰ ਬਰਮਿੰਘਮ ਪੁੱਜੇਗਾ। ਵਾਪਸੀ ਬਰਮਿੰਘਮ ਵਾਇਆ ਅੰਮ੍ਰਿਤਸਰ- ਦਿੱਲੀ ਹੋਵੇਗੀ।
Check Also
ਫਰੀਦਕੋਟ ਦਾ ਡੀਐਸਪੀ ਰਾਜਨਪਾਲ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ
ਭਿ੍ਰਸ਼ਟਾਚਾਰ ਖਿਲਾਫ ਸਿਫਰ ਟਾਲਰੈਂਸ ਨੀਤੀ ਤਹਿਤ ਹੋਵੇਗੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ …