ਵਿਧਾਇਕਾਂ ਦੀਦਸਤਾਰ ਤੇ ਲੋਕਤੰਤਰਦੀ ਇੱਜਤ ਲੱਥੀ
ਹੰਗਾਮਾਕਰਰਹੇ ‘ਆਪ’ਵਿਧਾਇਕਾਂ ਨੂੰ ਸਪੀਕਰ ਦੇ ਹੁਕਮਾਂ ‘ਤੇ ਮਾਰਸ਼ਲਾਂ ਨੇ ਚੁੱਕ ਕੇ ਸਦਨ ‘ਚੋਂ ਸੁੱਟਿਆ ਬਾਹਰ
ਮਨਜੀਤ ਸਿੰਘ ਬਿਲਾਸਪੁਰ ਤੇ ਪਿਰਮਲ ਸਿੰਘ ਦੀਆਂ ਧੱਕੇ-ਮੁੱਕੀ ‘ਚ ਉਤਰੀਆਂ ਦਸਤਾਰਾਂ, ਮਹਿਲਾਵਿਧਾਇਕਾਂ ਨਾਲਵੀਮਾਰਸ਼ਲਾਂ ਨੇ ਕੀਤੀਬਦਸਲੂਕੀ, ਵਿਧਾਇਕਾਸਰਬਜੀਤ ਕੌਰ ਮਾਣੂੰਕੇ ਦੀ ਟੁੱਟੀ ਬਾਂਹ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬਵਿਧਾਨਸਭਾ ‘ਚ ਵੀਰਵਾਰਵਾਲੇ ਦਿਨਆਮਆਦਮੀਪਾਰਟੀ (ਆਪ) ਤੇ ਸ਼੍ਰੋਮਣੀਅਕਾਲੀਦਲ ਦੇ ਵਿਧਾਇਕਾਂ ਦੇ ਜ਼ੋਰਦਾਰ ਹੰਗਾਮਿਆਂ ਕਾਰਨਸਥਿਤੀਇੰਨੀ ਗੰਭੀਰਬਣ ਗਈ ਕਿ ਸਪੀਕਰਰਾਣਾਕੰਵਰਪਾਲ ਸਿੰਘ ਨੇ ਮਾਰਸ਼ਲਾਂ ਨੂੰ ਸਮੁੱਚੇ ਵਿਰੋਧੀਵਿਧਾਇਕਾਂ ਨੂੰ ਸਦਨਵਿੱਚੋਂ ਕੱਢਣ ਦੇ ਹੁਕਮ ਦੇ ਦਿੱਤੇ। ਫਿਰਅਕਾਲੀਆਂ ਦੀਮਦਦਨਾਲ’ਆਪ’ਵਿਧਾਇਕਾਂ ਵੱਲੋਂ ਮੁੜਸਦਨਵਿੱਚਦਾਖ਼ਲਹੋਣ’ਤੇ ਮਾਰਸ਼ਲਾਂ ਨੇ ਇੰਨਾਸਖ਼ਤਰਵੱਈਆਅਪਣਾਇਆ ਕਿ ਕਈ ਵਿਧਾਇਕਾਂ ਨੂੰ ਗੰਭੀਰਸੱਟਾਂ ਲੱਗੀਆਂ ਅਤੇ ਮਨਜੀਤ ਸਿੰਘ ਬਿਲਾਸਪੁਰ ਤੇ ਪਿਰਮਲ ਸਿੰਘ ਦੀਆਂ ਦਸਤਾਰਾਂ ਲੱਥ ਗਈਆਂ। ‘ਆਪ’ਵਿਧਾਇਕਾਸਰਬਜੀਤ ਕੌਰ ਮਾਣੂੰਕੇ ਸਮੇਤਹੋਰਨਾਂ ਨੂੰ ਸੈਕਟਰ 16 ਦੇ ਜਨਰਲਹਸਪਤਾਲਵਿੱਚਦਾਖ਼ਲਕਰਾਉਣਾਪਿਆ। ਸਪੀਕਰ ਨੇ ਵੀਸਖ਼ਤਰਵੱਈਆਅਪਣਾਉਂਦਿਆਂ ਸਮੁੱਚੀ ਵਿਰੋਧੀਧਿਰ ਨੂੰ ਵਿਧਾਨਸਭਾਦੀਇਮਾਰਤ ਤੋਂ ਹੀ ਬਾਹਰਕੱਢਣ ਦੇ ਹੁਕਮ ਦੇ ਦਿੱਤੇ। ਕੈਪਟਨਅਮਰਿੰਦਰ ਸਿੰਘ ਨੇ ‘ਆਪ’ ਤੇ ਅਕਾਲੀਵਿਧਾਇਕਾਂ ਦੇ ਵਤੀਰੇ ਨੂੰ ਗਲਤਕਰਾਰਦਿੰਦਿਆਂ ਨਿੰਦਾਕੀਤੀ ਤੇ ਵਿਧਾਨਸਭਾ ਨੇ ਵੀਨਿੰਦਾਮਤੇ ਪਾਸਕੀਤੇ। ਕੈਪਟਨਸਰਕਾਰ ਦੇ ਪਲੇਠੇ ਬਜਟਸੈਸ਼ਨ ਦੌਰਾਨ ਹੀ ਇਸ ਤਰ੍ਹਾਂ ਵਿਰੋਧੀਧਿਰ ‘ਚ ਬੈਠੀਆਂ ਦੋ ਪਾਰਟੀਆਂ (‘ਆਪ’ ਤੇ ਅਕਾਲੀਦਲ) ਨੂੰ ਇੱਕ ਮੰਚ’ਤੇ ਇਕੱਤਰਹੋਣਦਾ ਮੌਕਾ ਮਿਲ ਗਿਆ ਹੈ। ਤਣਾਅਕਾਰਨਸਪੀਕਰ ਨੂੰ ਸਦਨਦੀਕਾਰਵਾਈਕਰੀਬ ਇੱਕ ਘੰਟਾਮੁਲਤਵੀਰੱਖਣੀਪਈ। ਸਾਰਾਮਾਮਲਾਸਪੀਕਰਰਾਣਾ ਕੇ.ਪੀ. ਸਿੰਘ ਵੱਲੋਂ ‘ਆਪ’ ਦੇ ਸੁਖਪਾਲ ਸਿੰਘ ਖਹਿਰਾਅਤੇ ਲੋਕਇਨਸਾਫ਼ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ ਵਿਧਾਨਸਭਾਕੰਪਲੈਕਸਵਿੱਚਦਾਖਲਹੋਣੋਂ ਰੋਕਣਕਾਰਨਵਿਗੜਿਆ। ਕਾਰਵਾਈਸ਼ੁਰੂ ਹੋਇਆਂ ਚੰਦਮਿੰਟ ਹੀ ਹੋਏ ਸਨ ਕਿ ‘ਆਪ’ ਦੇ ਕੰਵਰਸੰਧੂ ਨੇ ਸਪੀਕਰ ਨੂੰ ਕਿਹਾ ਕਿ ਖਹਿਰਾਅਤੇ ਬੈਂਸ ਨੂੰ ਵਿਧਾਨਸਭਾਕੰਪਲੈਕਸਅੰਦਰਆਉਣੋਂ ਰੋਕਣਾ ਗਲਤ ਹੈ। ਸਪੀਕਰ ਨੇ ਉਨ੍ਹਾਂ ਦੀ ਗੱਲ ਨਾਸੁਣੀਅਤੇ ਪ੍ਰਸ਼ਨਕਾਲਦੀਕਾਰਵਾਈਜਾਰੀਰੱਖੀ। ਇਸ ‘ਤੇ ‘ਆਪ’ਵਿਧਾਇਕਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀਕਰਨ ਲੱਗੇ। ਉਨ੍ਹਾਂ ਜਿਉਂ ਹੀ ਮਾਰਸ਼ਲਾਂ ਦਾਘੇਰਾਤੋੜਨਦਾਯਤਨਕੀਤਾ ਤਾਂ ਸਪੀਕਰ ਨੇ ਸਖ਼ਤਰੁਖ਼ਅਖਤਿਆਰਕਰਲਿਆ। ਸਪੀਕਰ ਨੇ ਮਾਰਸ਼ਲਾਂ ਨੂੰ ਹਦਾਇਤਦਿੱਤੀ ਕਿ ‘ਆਪ’ਅਤੇ ਲੋਕਇਨਸਾਫ਼ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਬਾਹਰਕੱਢਦਿੱਤਾਜਾਵੇ। ਇਸ ‘ਤੇ ਮਾਰਸ਼ਲਾਂ ਨੇ ਇਕੱਲੇ-ਇਕੱਲੇ ਵਿਧਾਇਕ ਨੂੰ ਚੁੱਕ ਕੇ ਕੱਢਦਿੱਤਾ। ‘ਆਪ’ ਦੇ ਵਿਧਾਇਕਾਂ ਨੂੰ ਕੱਢੇ ਜਾਣਪਿੱਛੋਂ ਅਕਾਲੀ-ਭਾਜਪਾਵਿਧਾਇਕਵੀਵਾਕਆਊਟਕਰ ਗਏ। ਫਿਰਅਕਾਲੀਵਿਧਾਇਕਸੁਖਬੀਰ ਸਿੰਘ ਬਾਦਲਦੀਅਗਵਾਈ ‘ਚ ਅੰਦਰ ਆਏ ਤੇ ਸਪੀਕਰਦੀਕਾਰਵਾਈਦਾਵਿਰੋਧਕੀਤਾ। ਸਪੀਕਰਵੱਲੋਂ ਗੱਲ ਨਾਸੁਣੇ ਜਾਣ’ਤੇ ਅਕਾਲੀ-ਭਾਜਪਾਵਿਧਾਇਕਸਦਨ ਦੇ ਵਿਚਕਾਰ ਆ ਕੇ ਨਾਅਰੇ ਮਾਰਨ ਲੱਗੇ। ਇਸ ਦੌਰਾਨ ਅਕਾਲੀ-ਭਾਜਪਾਮੈਂਬਰਬਾਹਰ ਜਾ ਕੇ ‘ਆਪ’ ਦੇ ਵਿਧਾਇਕਾਂ ਨੂੰ ਨਾਲਲੈ ਕੇ ਸਦਨ ਦੇ ਵਿਚਕਾਰ ਆ ਗਏ। ਇਸ ਕਾਰਨਹਾਲਾਤਤਣਾਅਪੂਰਨਬਣ ਗਏ ਤੇ ਸਪੀਕਰ ਨੇ ਸਦਨਉਠਾਦਿੱਤਾ। ਸਦਨਮੁੜਜੁੜਨ ਤੋਂ ਪਹਿਲਾਂ ਮਾਰਸ਼ਲਾਂ ਨੇ ‘ਆਪ’ਵਿਧਾਇਕਾਂ ਨੂੰ ਬਾਹਰਕੱਢਣਾਸ਼ੁਰੂ ਕਰਦਿੱਤਾ। ਇਸ ਜ਼ੋਰ-ਜ਼ਬਰਦਸਤੀ ਦੌਰਾਨ ਵਿਧਾਇਕਾਸਰਬਜੀਤ ਕੌਰ ਮਾਣੂੰਕੇ ਨੂੰ ਮਾਰਸ਼ਲਬੇਰਹਿਮੀਨਾਲਬਾਹਰਲੈ ਗਏ। ਅਕਾਲੀਦਲ ਦੇ ਪਵਨਕੁਮਾਰਟੀਨੂੰ ਅਤੇ ਹੋਰਨਾਂ ਨੇ ਮਾਰਸ਼ਲਾਂ ਨੂੰ ਰੋਕਣਦਾਯਤਨਕੀਤਾ ਤਾਂ ਉਹ ਵੀਕਾਰਵਾਈਦੀਮਾਰ ‘ਚ ਆ ਗਏ। ਹੋਰਨਾਂ ਵਿਧਾਇਕਾਂ ਨੂੰ ਵੀਮਾਰਸ਼ਲਾਂ ਨੇ ਚੁੱਕ ਕੇ ਕੱਢਦਿੱਤਾ। ਸਦਨਮੁੜਜੁੜਿਆ ਤਾਂ ਅਕਾਲੀ-ਭਾਜਪਾਵਿਧਾਇਕਾਂ ਨੇ ‘ਆਪ’ ਦੇ ਹੱਕ ਨਾਅਰੇਬਾਜ਼ੀਸ਼ੁਰੂ ਕਰਦਿੱਤੀ। ਇਸ ‘ਤੇ ਸਪੀਕਰ ਨੇ ਅਕਾਲੀ-ਭਾਜਪਾਵਿਧਾਇਕਾਂ ਨੂੰ ਵੀਬਾਹਰਕੱਢਣ ਦੇ ਹੁਕਮ ਦੇ ਦਿੱਤੇ, ਪਰਅਕਾਲੀਵਿਧਾਇਕਪਹਿਲਾਂ ਹੀ ਸੁਖਬੀਰਬਾਦਲਦੀਅਗਵਾਈਹੇਠਬਾਹਰਚਲੇ ਗਏ।
ਪੰਜਾਬ ਦੇ ਇਤਿਹਾਸ ‘ਚ ਅੱਜ ਕਾਲਾਦਿਨਹੈ।’ਆਪ’ਵਿਧਾਇਕਾਂ ‘ਤੇ ਹੋਈ ਕਾਰਵਾਈ ਨੇ ਮੁਗਲਾਂ ਅਤੇ ਅੰਗਰੇਜ਼ਾਂ ਦੇ ਅੱਤਿਆਚਾਰ ਦੀਯਾਦਦਿਵਾ ਦਿੱਤੀ। ਸਰਕਾਰਦੀ ਇਸ ਕਾਰਵਾਈ ਨੇ ਲੋਕਤੰਤਰ ਨੂੰ ਸ਼ਰਮਸਾਰਕਰ ਦਿੱਤਾ।
-ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ, ਪੰਜਾਬ
ਸਰਕਾਰ ਇਕ ਗਿਣੀ-ਮਿੱਥੀ ਸਾਜ਼ਿਸ਼ਤਹਿਤਸਾਨੂੰਨਿਸ਼ਾਨਾਬਣਾਰਹੀਹੈ।ਵਿਧਾਇਕਾਂ ਦੀਆਂ ਪੱਗਾਂ ਲਾਹ ਕੇ, ਚੁੰਨੀਆਂ ਰੋਲ ਕੇ ਵਿਰੋਧੀਧਿਰਦੀਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
-ਐਚ.ਐਸ. ਫੂਲਕਾ, ਆਗੂ ਵਿਰੋਧੀਧਿਰ
‘ਆਪ’ਵਿਧਾਇਕਾਂ ਦਾਵਿਵਹਾਰਸਦਨਦੀਮਰਿਆਦਾ ਨੂੰ ਸੱਟ ਮਾਰਨਵਾਲਾਹੈ।ਸਪੀਕਰਦੀਕਾਰਵਾਈ ਜਾਇਜ਼ ਹੈ।ਅਕਾਲੀਦਲਮਾਮਲੇ ਨੂੰ ਰਾਜਨੀਤਿਕਰੂਪ ਦੇ ਕੇ ਹਵਾ ਦੇ ਰਿਹਾਹੈ। ਗੁੰਡਾਗਰਦੀ ਤਾਂ ਵਿਰੋਧੀਆਂ ਨੇ ਕੀਤੀਹੈ।
– ਕੈਪਟਨਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ
Check Also
ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ
ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …