-1.3 C
Toronto
Sunday, November 9, 2025
spot_img
Homeਪੰਜਾਬਰਾਮ ਰਹੀਮ ਦੀਆਂ ਸ਼ਾਹੀ ਸਲਤਨਤ ਦੀਆਂ ਲਗਾਤਾਰ ਖੁੱਲ੍ਹ ਰਹੀਆਂ ਪਰਤਾਂ

ਰਾਮ ਰਹੀਮ ਦੀਆਂ ਸ਼ਾਹੀ ਸਲਤਨਤ ਦੀਆਂ ਲਗਾਤਾਰ ਖੁੱਲ੍ਹ ਰਹੀਆਂ ਪਰਤਾਂ

ਸੰਗਰੂਰ ਦੇ ਨਾਮ ਚਰਚਾ ਘਰ ‘ਚੋਂ ਮਹਿੰਗੀ ਕੀਮਤ ਦੀ ਗੱਡੀ ਮਿਲੀ
ਸੰਗਰੂਰ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਉਸ ਵੱਲੋਂ ਸਥਾਪਤ ਕੀਤੀ ਸ਼ਾਹੀ ਸਲਤਨਤ ਦੀਆਂ ਪਰਤਾਂ ਲਗਾਤਾਰ ਖੁੱਲ੍ਹ ਰਹੀਆਂ ਹਨ। ਅੱਜ ਸੰਗਰੂਰ ਦੇ ਨਾਮ ਚਰਚਾ ਘਰ ਵਿੱਚੋਂ ਪੌਸ਼ ਕੰਪਨੀ ਦੇ ਕੇਅਨ ਮਾਡਲ ਦੀ ਗੱਡੀ ਬਰਾਮਦ ਕੀਤੀ ਹੈ। ਇਸ ਦੀ ਕੀਮਤ ਤਕਰੀਬਨ ਡੇਢ ਕਰੋੜ ਰੁਪਏ ਹੈ। ਇਸ ਆਲੀਸ਼ਾਨ ਗੱਡੀ ਨੂੰ ਐਲੂਮੀਨੀਅਮ ਦੇ ਬਣਾਏ ਹੋਏ ਵਿਸ਼ੇਸ਼ ਕੈਬਿਨ ਵਿੱਚ ਖੜ੍ਹਾ ਕੀਤਾ ਗਿਆ ਹੈ। ਇਹ ਗੱਡੀ ਹਰਿਆਣਾ ਦੀ ਰਜਿਸਟਰਡ ਹੈ। ਇਸ ਦੇ ਮਾਲਕ ਦਾ ਹਾਲੇ ਤਕ ਕੋਈ ਪਤਾ ਨਹੀਂ ਲੱਗਾ ਤੇ ਨਾ ਹੀ ਗੱਡੀ ਵਿੱਚ ਇਸ ਦੇ ਕੋਈ ਦਸਤਾਵੇਜ਼ ਮੌਜੂਦ ਹਨ। ਪੀਲੇ ਰੰਗ ਦੀ ਇਸ ਗੱਡੀ ਬਾਰੇ ਨਾ ਤਾਂ ਕੋਈ ਡੇਰੇ ਦਾ ਅਧਿਕਾਰੀ ਬੋਲ ਰਿਹਾ ਹੈ ਤੇ ਨਾ ਹੀ ਪੁਲਿਸ ਨੇ ਕੋਈ ਜਾਣਕਾਰੀ ਦਿੱਤੀ ਹੈ। ਸੰਗਰੂਰ ਦੇ ਇਸ ਡੇਰੇ ਨੂੰ ਸੁਰੱਖਿਆ ਬਲਾਂ ਤੇ ਪੁਲਿਸ ਨੇ ਸੰਭਾਲਿਆ ਹੋਇਆ ਹੈ ਪਰ ਇਸ ਕਾਰ ਬਾਰੇ ਕਿਸੇ ਨੇ ਕੁਝ ਨਹੀਂ ਦੱਸਿਆ।

 

 

RELATED ARTICLES
POPULAR POSTS