11.4 C
Toronto
Thursday, May 21, 2026
spot_img
Homeਭਾਰਤਰਾਮ ਰਹੀਮ ਕੋਲੋਂ ਰੋਹਤਕ ਜੇਲ੍ਹ ਦੇ ਹੋਰ ਕੈਦੀ ਹੋਏ ਔਖੇ

ਰਾਮ ਰਹੀਮ ਕੋਲੋਂ ਰੋਹਤਕ ਜੇਲ੍ਹ ਦੇ ਹੋਰ ਕੈਦੀ ਹੋਏ ਔਖੇ

ਕਿਹਾ, ਇਸ ਨੂੰ ਕਿਸੇ ਹੋਰ ਜੇਲ੍ਹ ‘ਚ ਭੇਜ ਦਿਓ
ਰੋਹਤਕ/ਬਿਊਰੋ ਨਿਊਜ਼
ਬਲਾਤਕਾਰੀ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਗਏ ਹਾਲੇ 10 ਦਿਨ ਹੀ ਹੋਏ ਹਨ ਕਿ ਉਸ ਕੋਲੋਂ ਹੋਰ ਕੈਦੀਆਂ ਨੂੰ ਪ੍ਰੇਸ਼ਾਨੀਆਂ ਵੀ ਹੋਣ ਲੱਗੀਆਂ ਹਨ। ਰਾਮ ਰਹੀਮ ਕਾਰਨ ਜੇਲ੍ਹ ਵਿੱਚ ਬੰਦ 1500 ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਗੱਲ ਇਹ ਹੈ ਕਿ ਰਾਮ ਰਹੀਮ ਦੇ ਰੋਹਤਕ ਦੀ ਜੇਲ੍ਹ ਵਿੱਚ ਆਉਣ ਤੋਂ ਬਾਅਦ ਸੁਰੱਖਿਆ ਪ੍ਰਬੰਧ ਬਹੁਤ ਸਖਤ ਕਰ ਦਿੱਤੇ ਗਏ ਹਨ। ਇਸ ਲਈ ਹੋਰ ਕੈਦੀਆਂ ‘ਤੇ ਵੀ ਪੂਰੀ ਸਖਤਾਈ ਵਰਤੀ ਜਾ ਰਹੀ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਕਿਸ਼ਨ ਦਾ ਕਹਿਣਾ ਹੈ ਕਿ ਹੋਰ ਕੈਦੀਆਂ ਨੂੰ ਸਵੇਰੇ ਤੇ ਸ਼ਾਮ 2 ਘੰਟਿਆਂ ਲਈ ਸੈਰ ਕਰਨ ਦੀ ਖੁੱਲ੍ਹ ਦਿੱਤੀ ਜਾਂਦੀ ਸੀ, ਜੋ ਹੁਣ ਬੰਦ ਕਰ ਦਿੱਤੀ ਗਈ ਹੈ।

RELATED ARTICLES
POPULAR POSTS