ਚੰਡੀਗੜ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਬਾਹਰੀ ਸੂਬਿਆਂ, ਮੁਲਕਾਂ ਤੋਂ ਪੰਜਾਬ ਅੰਦਰ ਜਹਾਜ਼, ਕਾਰਾਂ, ਰੇਲਾਂ ਜਾਂ ਕਿਸੇ ਵੀ ਤਰੀਕੇ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ, ਸਾਰੇ ਜ਼ਿਲ੍ਹਾ ਡੀ.ਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਏਕਾਂਤਵਾਸ ਕਰਨ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਰੱਖਣ। ਡੋਮੈਸਟਿਕ ਟਰੈਵਲ ਜਿਸ ‘ਚ ਹਵਾਈ ਸਫਰ, ਰੇਲਾਂ, ਰੋਡ ਰਾਹੀਂ ਇੰਟਰ ਸਟੇਟ ਟਰੈਵਲ ਵਾਲੇ ਅਸਿਮਟੋਮੈਟਿਕ ਲੋਕਾਂ ਦੀ ਐਂਟਰੀ ਪੁਆਇੰਟ ‘ਤੇ ਸਕਰੀਨਿੰਗ ਹੋਵੇਗੀ ਅਤੇ ਜਿਸ ਕਿਸੇ ‘ਚ ਇਸ ਸਕਰੀਨਿੰਗ ਦੌਰਾਨ ਕਰੋਨਾ ਲੱਛਣ ਪਾਏ ਗਏ, ਉਸ ਨੂੰ ਟੈਸਟਿੰਗ ਲਈ ਹਸਪਤਾਲ ਲਿਜਾਇਆ ਜਾਏਗਾ। ਜੇਕਰ ਟੈਸਟ ਨੈਗੇਟਿਵ ਆਉਂਦੇ ਹਨ ਜਾਂ ਕੋਈ ਲੱਛਣ ਨਹੀਂ ਪਾਏ ਜਾਂਦੇ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰ ਵਿਚ ਹੀ ਏਕਾਂਤਵਾਸ ‘ਚ ਰਹਿਣਾ ਹੋਵੇਗਾ ਅਤੇ ਆਪਣੀ ਹੈਲਥ ਮੋਨੀਟਰਿੰਗ ਖੁਦ ਕਰਨੀ ਹੋਏਗੀ ਅਤੇ ਆਪਣੇ ਨਜ਼ਦੀਕੀ ਜਾਂਚ ਕੇਂਦਰ ਨੂੰ ਇਸ ਸਬੰਧੀ ਸੂਚਿਤ ਕਰਦੇ ਰਹਿਣਾ ਹੋਵੇਗਾ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …