Breaking News
Home / ਪੰਜਾਬ / ਲੌਕਡਾਉਨ ‘ਚ ਪਾਬੰਦੀ ਦੇ ਬਾਵਜੂਦ ਕਿਵੇਂ ਵਿਕ ਗਈ ਕਰੋੜਾਂ ਦੀ ਸ਼ਰਾਬ

ਲੌਕਡਾਉਨ ‘ਚ ਪਾਬੰਦੀ ਦੇ ਬਾਵਜੂਦ ਕਿਵੇਂ ਵਿਕ ਗਈ ਕਰੋੜਾਂ ਦੀ ਸ਼ਰਾਬ

ਸ਼ਰਾਬ ਮਾਫੀਆ ਦੇ ਸਿਰਾਂ ‘ਤੇ ਸਿਆਸੀ ਲੀਡਰਾਂ ਦਾ ਹੱਥ?
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਸ਼ਰਾਬ ‘ਤੇ ਸਿਆਸਤ ਭਖੀ ਹੋਈ ਹੈ। ਕੋਈ ਗੈਰਕਾਨੂੰਨੀ ਸ਼ਰਾਬ ਨੂੰ ਲੈ ਕੇ ਇਲਜ਼ਾਮ ਲਾ ਰਿਹਾ ਹੈ ਤੇ ਕੋਈ ਸ਼ਰਾਬ ਦੀ ਹੋਮ ਡਿਲੀਵਰੀ ‘ਤੇ ਸਵਾਲ ਚੁੱਕ ਰਿਹਾ ਹੈ। ਸ਼ਰਾਬ ਸਬੰਧੀ ਬਣਾਈ ਜਾ ਰਹੀ ਨੀਤੀ ‘ਤੇ ਵੀ ਰੱਜ ਕੇ ਵਿਵਾਦ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਕਰਫਿਊ ‘ਚ ਗੈਰਕਾਨੂੰਨੀ ਸ਼ਰਾਬ ਵੇਚਣ ਕਾਰਨ ਕਾਂਗਰਸੀ ਆਗੂਆਂ ਖਿਲਾਫ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ। ਉਧਰ ਆਪ ਨੇ ਵੀ ਦਾਅਵਾ ਠੋਕਿਆ ਕਿ ਸੂਬੇ ‘ਚ ਕਰਫਿਊ ਦੌਰਾਨ ਸ਼ਰਾਬ ਮਾਫੀਆ ਸਿਖਰਾਂ ‘ਤੇ ਹੈ ਜਿਨ੍ਹਾਂ ਦੇ ਸਿਰਾਂ ‘ਤੇ ਸਿਆਸੀ ਲੀਡਰਾਂ ਦਾ ਹੱਥ ਹੈ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕਰਫਿਊ ਦੌਰਾਨ ਕਾਂਗਰਸੀ ਲੀਡਰਾਂ ਤੇ ਉਨ੍ਹਾਂ ਦੇ ਦੋਸਤਾਂ ਨੇ ਕਰੋੜਾਂ ਰੁਪਏ ਦੀ ਗੈਰ-ਕਾਨੂੰਨੀ ਸ਼ਰਾਬ ਵੇਚੀ। ਡਾ. ਦਲਜੀਤ ਚੀਮਾ ਨੇ ਕਿਹਾ ਕਿ ਪੁਲਿਸ ਦੀ ਸੁਰੱਖਿਆ ਹੇਠ ਹੀ ਪੰਜਾਬ ਅੰਦਰ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਹੈ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …