-4.9 C
Toronto
Friday, December 26, 2025
spot_img
Homeਪੰਜਾਬਪੰਜਾਬ ਸਰਕਾਰ ਵਲੋਂ ਲਾਲ ਡੋਰੇ ਅੰਦਰਲੇ ਘਰਾਂ ਲਈ ‘ਮੇਰਾ ਘਰ ਮੇਰੇ ਨਾਮ’...

ਪੰਜਾਬ ਸਰਕਾਰ ਵਲੋਂ ਲਾਲ ਡੋਰੇ ਅੰਦਰਲੇ ਘਰਾਂ ਲਈ ‘ਮੇਰਾ ਘਰ ਮੇਰੇ ਨਾਮ’ ਸਕੀਮ ਦਾ ਐਲਾਨ

ਚੰਨੀ ਨੇ ਕਿਹਾ, ਐਨ.ਆਰ.ਆਈਜ਼ ਦੀ ਜਾਇਦਾਦ ਦੀ ਸੁਰੱਖਿਆ ਲਈ ਵੀ ਲਿਆਵਾਂਗੇ ਕਾਨੂੰਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਕੱਤਰੇਤ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦਾ ਐਲਾਨ ਕੀਤਾ। ਇਸ ਸਕੀਮ ਨਾਲ ਲਾਲ ਡੋਰੇ ਅੰਦਰ ਆਉਣ ਵਾਲਿਆਂ ਨੂੰ ਮਾਲਕਾਨਾ ਹੱਕ ਮਿਲੇਗਾ ਭਾਵ ਇਨ੍ਹਾਂ ਵਿਅਕਤੀਆਂ ਨੂੰ ਰਜਿਸਟਰੀ ਕਰਵਾਉਣ ਲਈ ਕੋਈ ਖਰਚ ਵੀ ਨਹੀਂ ਦੇਣਾ ਪਵੇਗਾ। ਪਹਿਲਾਂ ਇਹ ਸਕੀਮ ਪਿੰਡਾਂ ਲਈ ਸੀ ਪਰ ਹੁਣ ਸ਼ਹਿਰ ਵਾਸੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਰੈਵੀਨਿਊ ਵਿਭਾਗ ਨੂੰ ਡਰੋਨ ਰਾਹੀਂ ਨਕਸ਼ਾਬੰਦੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਸਰਕਾਰ ਨੇ ਐਨ.ਆਰ.ਆਈ. ਭਰਾਵਾਂ ਲਈ ਵੀ ਵੱਡਾ ਫ਼ੈਸਲਾ ਲਿਆ। ਚੰਨੀ ਨੇ ਕਿਹਾ ਕਿ ਐਨ.ਆਰ.ਆਈ. ਭਰਾਵਾਂ ਦੀ ਜਾਇਦਾਦ ਬਾਰੇ ਸੁਰੱਖਿਆ ਲਈ ਕਾਨੂੰਨ ਲਿਆਂਦਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਐਨ.ਆਰ.ਆਈ. ਭਰਾਵਾਂ ਦਾ ਕੋਈ ਕਲੇਮ ਬਾਕੀ ਹੈ ਤਾਂ ਉਹ 15 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰ ਕੇ ਇਸ ਦਾ ਨਿਬੇੜਾ ਕਰਵਾ ਸਕਣਗੇ। ਬਿਜਲੀ ਮਾਫ਼ੀ ਦੇ ਮੁੱਦੇ ’ਤੇ ਸਪੱਸ਼ਟੀਕਰਨ ਦਿੰਦਿਆਂ ਚੰਨੀ ਨੇ ਕਿਹਾ ਕਿ ਬਿਜਲੀ ਮਾਫ਼ੀ ਲਈ ਫਾਰਮ ਤਿਆਰ ਹੋ ਚੁੱਕਾ ਹੈ। ਦੋ ਕਿੱਲੋਵਾਟ ਤੱਕ ਬਿਜਲੀ ਦੀ ਖਪਤ ਕਰਨ ਵਾਲੇ ਪੰਜਾਬ ਦੇ ਕਰੀਬ 52 ਲੱਖ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦਾ ਫਾਇਦਾ ਮਿਲੇਗਾ।

 

RELATED ARTICLES
POPULAR POSTS