15.3 C
Toronto
Monday, August 24, 2026
spot_img
Homeਪੰਜਾਬਰਾਜਾ ਵੜਿੰਗ ਦੀ ਕਰੋੜਾਂ ਦੀ ਗੱਡੀ ਬਣੀ ਚਰਚਾ ਦਾ ਵਿਸ਼ਾ

ਰਾਜਾ ਵੜਿੰਗ ਦੀ ਕਰੋੜਾਂ ਦੀ ਗੱਡੀ ਬਣੀ ਚਰਚਾ ਦਾ ਵਿਸ਼ਾ

ਰਾਜਾ ਵੜਿੰਗ ਦੀ ਕਰੋੜਾਂ ਦੀ ਗੱਡੀ ਬਣੀ ਚਰਚਾ ਦਾ ਵਿਸ਼ਾਭਾਜਪਾ, ‘ਆਪ’ ਅਤੇ ਅਕਾਲੀ ਉਮੀਦਵਾਰ ਨੇ ਚੁੱਕੇ ਸਵਾਲ; ਕਾਂਗਰਸੀ ਉਮੀਦਵਾਰ ਨੂੰ ਦੇਣੀ ਪਈ ਸਫਾਈ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ‘ਚ ਅੱਜ ਕੱਲ੍ਹ ਲੋਕ ਸਭਾ ਉਮੀਦਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਕਰੋੜਾਂ ਦੀਆਂ ਗੱਡੀਆਂ ਦੀ ਚਰਚਾ ਹੋ ਰਹੀ ਹੈ। ਵੜਿੰਗ ਕਰੋੜਾਂ ਰੁਪਏ ਦੀ ਗੱਡੀ ‘ਚ ਚੋਣ ਪ੍ਰਚਾਰ ਲਈ ਨਿਕਲਦੇ ਹਨ।
ਵੜਿੰਗ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਦੀ ਲੈਂਡ ਕਰੂਜ਼ਰ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਤਾਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਕਾਰ ਬਾਰੇ ਬੋਲਦੇ ਸਨ, ਪਰ ਹੁਣ ਉਨ੍ਹਾਂ ਨੇ ਆਪਣੇ ਹਰ ਭਾਸ਼ਣ ‘ਚ ਵੜਿੰਗ ਦੀ ਕਾਰ ਦਾ ਮੁੱਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਨਾਲ ਦੀ ਨਾਲ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਲੇ ਇਸ ‘ਚ ਪਿੱਛੇ ਨਹੀਂ ਰਹੇ।
ਜ਼ਿਕਰਯੋਗ ਹੈ ਕਿ ਲੋਕ ਸਭਾ ਉਮੀਦਵਾਰ ਦੇ ਐਲਾਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਲੁਧਿਆਣਾ ਪੁੱਜੇ ਸਨ ਤਾਂ ਡਿਫੈਂਡਰ ਕਾਰ ‘ਚ ਆਏ ਸਨ। ਰੋਡ ਸ਼ੋਅ ਵੇਲੇ ਉਹ ਰੂਬੀਕਾਨ ‘ਚ ਸਵਾਰ ਸਨ। ਉਨ੍ਹਾਂ ਦੇ ਕਾਫ਼ਲੇ ‘ਚ ਔਡੀ ਤੋਂ ਲੈ ਕੇ ਬੀਐੱਮਡਬਲਿਊ ਕੰਪਨੀ ਤੱਕ ਦੀਆਂ ਕਾਰਾਂ ਸਨ। ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਚਰਚਾ ਕੀਤੀ ਕਿ ਰਾਜਾ ਵੜਿੰਗ 2 ਕਰੋੜ ਦੀ ਕਾਰ ‘ਚ ਘੁੰਮਦਾ ਹੈ ਤੇ ਉਨ੍ਹਾਂ ਦੀ ਪਤਨੀ ਡੇਢ ਕਰੋੜ ਤੋਂ ਉਪਰ ਦੀ ਕਾਰ ‘ਚ ਪ੍ਰਚਾਰ ਕਰਨ ਲਈ ਜਾਂਦੀ ਹੈ। ਉਹ ਮਹਿੰਗੀਆਂ ਘੜੀਆਂ ਤੇ ਬਰਾਂਡਿਡ ਕੱਪੜੇ ਪਾਉਂਦਾ ਹੈ। ਮਗਰੋਂ ਰਾਜਾ ਵੜਿੰਗ ਨੇ ਇਸ ਸਬੰਧੀ ਸਫ਼ਾਈ ਦਿੱਤੀ ਸੀ ਕਿ ਉਨ੍ਹਾਂ ਕੋਲ ਜੋ ਕਾਰ ਹੈ, ਉਸ ਦੀ ਕੀਮਤ 1 ਕਰੋੜ 15 ਲੱਖ ਰੁਪਏ ਹੈ। ਰਾਜਾ ਵੜਿੰਗ ਨੇ ਉਲਟਾ ਵਿਰੋਧੀਆਂ ‘ਤੇ ਤਨਜ਼ ਕੱਸਿਆ ਸੀ ਕਿ ਹਾਲੇ ਤਾਂ ਬਿੱਟੂ, ‘ਆਪ’ ਅਤੇ ਅਕਾਲੀ ਉਨ੍ਹਾਂ ਦੀਆਂ ਗੱਡੀਆਂ ਅਤੇ ਘੜੀਆਂ ਦੇਖਦੇ ਹਨ। ਆਉਣ ਵਾਲੇ ਸਮੇਂ ‘ਚ ਉਹ ਜੁਰਾਬਾਂ ਤੇ ਹੋਰ ਕੀ ਕੀ ਪਾਉਂਦੇ ਹਨ, ਇਹ ਵੀ ਦੇਖ ਲੈਣ। ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਵਿਰੋਧੀ ਉਨ੍ਹਾਂ ਨੂੰ ਇੰਨਾ ਦੇਖਦੇ ਹਨ। ਵਿਰੋਧੀ ਜੇ ਉਨ੍ਹਾਂ ਦੀਆਂ ਕਾਰਾਂ ਤੇ ਜੁਰਾਬਾਂ ਦੇਖਣ ਦੀ ਥਾਂ ਮੁੱਦਿਆਂ ‘ਤੇ ਚੋਣ ਲੜਨ ਤਾਂ ਜ਼ਿਆਦਾ ਚੰਗਾ ਹੋਵੇਗਾ।

RELATED ARTICLES
POPULAR POSTS