13.8 C
Toronto
Saturday, September 12, 2026
spot_img
Homeਪੰਜਾਬ'ਆਪ' ਦੇ ਹੋ ਸਕਦੇ ਹਨ ਹਰਭਜਨ ਸਿੰਘ ਭੱਜੀ

‘ਆਪ’ ਦੇ ਹੋ ਸਕਦੇ ਹਨ ਹਰਭਜਨ ਸਿੰਘ ਭੱਜੀ

‘ਆਪ’ ਦੇ ਹੋ ਸਕਦੇ ਹਨ ਹਰਭਜਨ ਸਿੰਘ ਭੱਜੀਰਾਜ ਸਭਾ ‘ਚ ਭੇਜਣ ਦੀ ਤਿਆਰੀ, ਸਪੋਰਟਸ ਯੂਨੀਵਰਸਿਟੀ ਦੀ ਵੀ ਮਿਲ ਸਕਦੀ ਹੈ ਜ਼ਿੰਮੇਵਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਜਲੰਧਰ ਨਾਲ ਸਬੰਧਤ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਪਾਰਟੀ ਹਰਭਜਨ ਨੂੰ ਰਾਜ ਸਭਾ ਵਿਚ ਭੇਜ ਸਕਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਭਜਨ ਸਿੰਘ ਨੂੰ ਰਾਜ ਸਭਾ ਦੀ ਸੀਟ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਸੌਂਪੀ ਜਾ ਸਕਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹਰਭਜਨ ਸਿੰਘ ਰਾਜ ਸਭਾ ‘ਚ ਜਾਣ ਲਈ ਤਿਆਰ ਹਨ ਪਰ ਆਖਰੀ ਫੈਸਲਾ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਜਾਣਾ ਹੈ। ਪੰਜਾਬ ‘ਚ ਪੰਜ ਰਾਜ ਸਭਾ ਮੈਂਬਰਾਂ ਦੀ ਚੋਣ ਲਈ 14 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ 21 ਮਾਰਚ ਤਕ ਮੈਂਬਰਾਂ ਨੇ ਆਪਣੇ ਕਾਗਜ਼ ਭਰਨੇ ਹਨ।

RELATED ARTICLES
POPULAR POSTS