22.1 C
Toronto
Saturday, September 13, 2025
spot_img
Homeਪੰਜਾਬਅੰਮ੍ਰਿਤਸਰ 'ਚ ਬਲਿਊ ਵ੍ਹੇਲ ਦੇ ਦੋ ਮਾਮਲੇ ਆਏ ਸਾਹਮਣੇ

ਅੰਮ੍ਰਿਤਸਰ ‘ਚ ਬਲਿਊ ਵ੍ਹੇਲ ਦੇ ਦੋ ਮਾਮਲੇ ਆਏ ਸਾਹਮਣੇ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਠਾਨਕੋਟ ਮਗਰੋਂ ਅੰਮ੍ਰਿਤਸਰ ਵਿੱਚ ਵੀ ਬਲਿਊ ਵ੍ਹੇਲ ਗੇਮ ਦਾ ਸ਼ਿਕਾਰ ਬਣੇ ਦੋ ਬੱਚਿਆਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਬੱਚਿਆਂ ਨੂੰ ਕੌਂਸਲਿੰਗ ਅਤੇ ਇਲਾਜ ਲਈ ਮਨੋਰੋਗ ਮਾਹਿਰ ਕੋਲ ઠਲਿਆਂਦਾ ਗਿਆ ਹੈ। ਡਾ. ਹਰਜੋਤ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਪਿਛਲੇ ਕੁਝ ਸਮੇਂ ਤੋਂ ਇਸ ਗੇਮ ਵਿੱਚ ਰੁੱਝੇ ਹੋਏ ਸਨ। ਦੋਵੇਂ ਮੁੰਡੇ ਅੱਲ੍ਹੜ ਉਮਰ ਦੇ ਹਨ ਅਤੇ ਚੰਗੇ ਪਰਿਵਾਰਾਂ ਨਾਲ ਸਬੰਧਤ ਹਨ। ਦੋਵਾਂ ਦੀ ਸ਼ਨਾਖਤ ਦੱਸਣ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਦੋਵੇਂ ਖਤਰੇ ਤੋਂ ਬਾਹਰ ਹਨ। ਡਾਕਟਰਾਂ ਦੀ ਟੀਮ ਵਿੱਚ ਸ਼ਾਮਲ ਰਿਦਮ ਸਚਦੇਵ ਨੇ ਦੱਸਿਆ ਕਿ ਦੋਵਾਂ ਮੁੰਡਿਆਂ ਨੇ ਖੁਲਾਸਾ ਕੀਤਾ ਕਿ ਇਸ ਗੇਮ ਵਿੱਚ ਸ਼ਾਮਲ ਹੋਣਾ ਤਾਂ ਸੌਖਾ ਹੈ, ਪਰ ਇਸ ਵਿੱਚੋਂ ਛੱਡ ਕੇ ਬਾਹਰ ਆਉਣਾ ਔਖਾ ਹੈ। ਇਸ ਵਿੱਚ ਕਈ ਚੁਣੌਤੀਆਂ ਹਨ। ਇਨ੍ਹਾਂ ਵਿੱਚੋਂ ਇਕ ਨੇ ਆਪਣੀ ਬਾਂਹ ‘ਤੇ ਕੱਟ ਵੀ ਲਾਏ ਹਨ। ਜਦੋਂ ਇਹ ਮਾਮਲਾ ਮਾਪਿਆਂ ਦੇ ਧਿਆਨ ਵਿੱਚ ਆਇਆ ਤਾਂ ਉਹ ਉਸ ਨੂੰ ਇਲਾਜ ਲਈ ਲੈ ਕੇ ਆਏ। ਜਦੋਂਕਿ ਦੂਜੇ ਮੁੰਡੇ ਦੇ ਵੱਖਰੇ ਤੇ ਅਜੀਬੋ ਗਰੀਬ ਵਿਵਹਾਰ ਨੂੰ ਦੇਖਦਿਆਂ ਮਾਪੇ ਉਸ ਨੂੰ ਇਲਾਜ ਲਈ ਲੈ ਕੇ ਆਏ ਹਨ। ਡਾਕਟਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ।

RELATED ARTICLES
POPULAR POSTS