7.6 C
Toronto
Monday, April 27, 2026
spot_img
Homeਪੰਜਾਬਵਾਦੀਆਂ 'ਚ ਦਰਬਾਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲਾਗੜ੍ਹ ਦੇ ਰਾਜਾ...

ਵਾਦੀਆਂ ‘ਚ ਦਰਬਾਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲਾਗੜ੍ਹ ਦੇ ਰਾਜਾ ਪਰਿਵਾਰ ਨਾਲ ਪਹੁੰਚੇ ਹਨ ਮਨਾਲੀ

ਕੈਪਟਨ ਮਨਾਲੀ ਦੇ ਬੁਰੂਆ ‘ਚੋਂ ਚਲਾ ਰਹੇ ਹਨ ਸਰਕਾਰ
ਕੁੱਲੂ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੂੰ ਕੈਪਟਨ ਇਨ੍ਹੀਂ ਦਿਨੀਂ ਕੁੱਲੂ ਮਨਾਲੀ ਦੀਆਂ ਹਸੀਨ ਵਾਦੀਆਂ ਵਿਚੋਂ ਚਲਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨਾਂ ਤੋਂ ਮਨਾਲੀ ਪਰਵਾਸ ‘ਤੇ ਹਨ। ਹਾਲਾਂਕਿ ਇਹ ਉਨ੍ਹਾਂ ਦਾ ਨਿੱਜੀ ਪਰਵਾਸ ਦੱਸਿਆ ਜਾ ਰਿਹਾ ਹੈ, ਪਰ ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਚਲਾਉਣ ਲਈ ਉਹ ਮਨਾਲੀ ਤੋਂ ਹੀ ਅਧਿਕਾਰੀਆਂ ਅਤੇ ਆਪਣੇ ਮੰਤਰੀਆਂ ਨੂੰ ਨਿਰਦੇਸ਼ ਦੇ ਰਹੇ ਹਨ। ਕੈਪਟਨ ਦੇ ਨਾਲ ਉਨ੍ਹਾਂ ਦੇ ਕਰੀਬੀ ਦੋਸਤ ਨਾਲਾਗੜ੍ਹ ਦੇ ਰਾਜਾ ਵਿਜੇਂਦਰ ਸਿੰਘ ਵੀ ਮਨਾਲੀ ਦੀਆਂ ਵਾਦੀਆਂ ਵਿਚ ਅਰਾਮ ਫਰਮਾ ਕਰ ਰਹੇ ਹਨ। ਕੈਪਟਨ ਇੱਥੇ ਸਖਤ ਸੁਰੱਖਿਆ ਦੇ ਘੇਰੇ ਵਿਚ ਹਨ ਅਤੇ ਨੇੜੇ-ਤੇੜੇ ਕਿਸੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਅਮਰਿੰਦਰ ਸਿੰਘ ਦੇ ਠਹਿਰਨ ਦਾ ਪ੍ਰਬੰਧ ਮਨਾਲੀ ਦੇ ਬੁਰੂਆ ਨੇੜੇ ਇਕ ਉਰਵਸ਼ੀ ਰਿਟਰੀਟ ਕਾਟੇਜ਼ ਵਿਚ ਕੀਤਾ ਗਿਆ ਹੈ, ਜਿੱਥੇ ਉਹ ਪਿਛਲੇ ਦਿਨਾਂ ਤੋਂ ਰੁਕੇ ਹੋਏ ਹਨ। ਉਨ੍ਹਾਂ ਦਾ ਇਹ ਦੌਰਾ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਗਿਆ ਹੈ। ਅਧਿਕਾਰੀ ਇਸ ਦੌਰੇ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਪਰ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਦੋਸਤ ਨਾਲਾਗੜ੍ਹ ਦੇ ਰਾਜਾ ਵਿਜੇਂਦਰ ਸਿੰਘ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਹਨ, ਜਿਨ੍ਹਾਂ ਵਿਚ ਦੋ ਮਹਿਲਾਵਾਂ ਅਤੇ ਦੋ ਬੱਚੇ ਦੱਸੇ ਜਾ ਰਹੇ ਹਨ।
ਮੰਗਲਵਾਰ ਨੂੰ ਕੈਪਟਨ ਅਮਰਿੰਦਰ ਨੇ ਬੁਰੂਆ ਵਿਚ ਰਾਏਸਨ ਪਹੁੰਚ ਕੇ ਜਾਨਸਨ ਨਾਮ ਦੇ ਰਿਜ਼ਾਰਟ ਵਿਚ ਖਾਣਾ ਖਾਧਾ। ਕਰੀਬ ਦੋ ਘੰਟੇ ਦੇ ਬਾਅਦ ਉਹ ਇੱਥੋਂ ਫਿਰ ਮਨਾਲੀ ਵੱਲ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਾਲਾਗੜ੍ਹ ਦੇ ਰਾਜਾ ਵਿਜੇਂਦਰ ਸਿੰਘ ਪੱਕੇ ਦੋਸਤ ਹਨ ਅਤੇ ਇਸ ਵਾਰ ਦੋਵਾਂ ਨੇ ਮਨਾਲੀ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਅਤੇ ਕੈਪਟਨ ਨੇ ਵੀ ਰਾਜਨੀਤਕ ਸਰਗਰਮੀਆਂ ਤੋਂ ਸਕੂਨ ਦੇ ਪਲ ਬਿਤਾਉਣ ਲਈ ਮਨਾਲੀ ਪਰਵਾਸ ਦਾ ਪ੍ਰੋਗਰਾਮ ਬਣਾਇਆ ਅਤੇ ਇੱਥੇ ਆ ਕੇ ਅਰਾਮ ਫਰਮਾ ਰਹੇ ਹਨ।

RELATED ARTICLES
POPULAR POSTS