Breaking News
Home / ਪੰਜਾਬ / ਅਰੂਸਾ ਦੇ ਜਨਮ ਦਿਨ ਲਈ ਪੰਜਾਬ ਤੋਂ ‘ਸਰਕਾਰ’ ਪੁੱਜੀ ਮਨਾਲੀ

ਅਰੂਸਾ ਦੇ ਜਨਮ ਦਿਨ ਲਈ ਪੰਜਾਬ ਤੋਂ ‘ਸਰਕਾਰ’ ਪੁੱਜੀ ਮਨਾਲੀ

ਮਨਾਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ 19 ਮਈ ਸਨਿਚਰਵਾਰ ਸਵੇਰੇ 8 ਵਜੇ ਇਥੇ ਆਪਣੇ ਕੁਝ ਸਾਥੀਆਂ ਨਾਲ ਪੁੱਜੇ ਸਨ। ਕੈਪਟਨ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੇ ਜਨਮ ਦਿਨ ਦੀ ਪਾਰਟੀ ਮਨਾਲੀ ਦੇ ਲੋਕਾਂ ਲਈ ਵੱਡੀ ਦਿਲਚਸਪੀ ਤੇ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਪਾਰਟੀ ਲਈ ਮਨਾਲੀ ਨਾਲ ਲੱਗਦੇ ਪਿੰਡ ਸਨਾਗ ਦਾ ਹੋਟਲ ਉਰਵਸ਼ੀ ਰਿਟਰੀਟ ਪਹਿਲਾਂ ਹੀ ਬੁੱਕ ਕਰ ਲਿਆ ਗਿਆ ਸੀ ਅਤੇ ਪੰਜਾਬ ਤੋਂ ਨਵੀਨਤਮ ਹਥਿਆਰਾਂ ਨਾਲ ਲੈਸ ਸੁਰੱਖਿਆ ਕਰਮਚਾਰੀ ਤੇ ਅਧਿਕਾਰੀ ਇਕ ਦਿਨ ਪਹਿਲਾਂ ਹੀ ਇਥੇ ਪੁੱਜ ਗਏ ਸਨ, ਜਿਨ੍ਹਾਂ ਦੀ ਕਮਾਂਡ ਪੰਜਾਬ ਦੇ ਇਕ ਵਧੀਕ ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਹੇਠ ਹੈ।
ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਦੇ ਸਖ਼ਤ ਪ੍ਰਬੰਧਾਂ ਕਾਰਨ ਕਿਸੇ ਵੀ ਸਥਾਨਕ ਵਿਅਕਤੀ ਨੂੰ ਰਿਜ਼ਾਰਟ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂਕਿ ਸਥਾਨਕ ਸੂਤਰਾਂ ਦਾ ਦੱਸਣਾ ਹੈ ਕਿ ਸੋਮਵਾਰ ਸ਼ਾਮ ਉਕਤ ਰਿਜ਼ਾਰਟ ਵਿਚ ਜੋ ਪਾਰਟੀ ਸ਼ੁਰੂ ਹੋਈ, ਉਹ ਅਗਲੇ ਦਿਨ ਚੱਲੀ। ਸਾਰਾ ਦਿਨ ਰਿਜ਼ਾਰਟ ਦੇ ਬਗੀਚੇ ਵਿਚ ਪਾਰਟੀ ਅਤੇ ਰੰਗਾਰੰਗ ਪ੍ਰੋਗਰਾਮ ਜਾਰੀ ਰਿਹਾ ਅਤੇ ਇਸ ਮੰਤਵ ਲਈ ਚੰਡੀਗੜ੍ਹ ਤੋਂ ਇਕ ਵਿਸ਼ੇਸ਼ ਮਿਊਜ਼ਿਕ ਗਰੁੱਪ ਵੀ ਇੱਥੇ ਪੁੱਜਾ ਹੋਇਆ ਹੈ, ਜਿਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਉਹ ਮੁੱਖ ਮੰਤਰੀ ਨੂੰ ਬਹੁਤ ਪਸੰਦ ਹੈ। ਵਰਨਣਯੋਗ ਹੈ ਕਿ ਅਰੂਸਾ ਆਲਮ ਦਾ ਜਨਮ 22 ਮਈ, 1955 ਦਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਸੋਢੀ, ਰਾਜ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਅਤੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ, ਪੰਜਾਬ ਦੇ ਇਕ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਅਤੇ ਉਨ੍ਹਾਂ ਦੀ ਕੈਬਨਿਟ ਮੰਤਰੀ ਪਤਨੀ ਰਜ਼ੀਆ ਸੁਲਤਾਨਾ ਪਰਿਵਾਰਾਂ ਸਮੇਤ ਇਥੇ ਪੁੱਜੇ ਹੋਏ ਸਨ।

Check Also

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ

ਬਰਗਾੜੀ ਬੇਅਦਬੀ ਮਾਮਲੇ ’ਚ ਚਾਰ ਹਫਤਿਆਂ ’ਚ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ …