24.6 C
Toronto
Monday, August 10, 2026
spot_img
Homeਪੰਜਾਬਚਿੱਟੇ 'ਤੇ ਬੀਬੀ ਜਗੀਰ ਕੌਰ ਨੇ ਕਾਂਗਰਸ ਨੂੰ ਘੇਰਿਆ

ਚਿੱਟੇ ‘ਤੇ ਬੀਬੀ ਜਗੀਰ ਕੌਰ ਨੇ ਕਾਂਗਰਸ ਨੂੰ ਘੇਰਿਆ

ਚਿੱਟੇ ‘ਤੇ ਬੀਬੀ ਜਗੀਰ ਕੌਰ ਨੇ ਕਾਂਗਰਸ ਨੂੰ ਘੇਰਿਆਜਲੰਧਰ/ਬਿਊਰੋ ਨਿਊਜ਼
ਕਾਂਗਰਸ ਵੱਲੋਂ ਲੁਧਿਆਣਾ ਵਿੱਚ ਸਾੜੇ ਗਏ ਚਿੱਟੇ ਰਾਵਣ ਨੂੰ ਲੈ ਕੇ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਲਟਵਾਰ ਕੀਤਾ ਹੈ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਜਿਹੜੇ ਚਿੱਟਾ ਖਾਂਦੇ ਹਨ ਉਨ੍ਹਾਂਨੂੰ ਹੀ ਇਹ ਨਜ਼ਰ ਆਉਂਦਾ ਹੈ।
ਉਨ੍ਹਾਂ ਕਾਂਗਰਸ ਦਾ ਬਿਨਾਂ ਨਾਮ ਲਏ ਆਖਿਆ ਕਿ ਆਪ ‘ਚਿੱਟਾ’ ਖਾਣ ਵਾਲਿਆਂਨੂੰ ਹੀ ਇਹ ਨਜ਼ਰ ਆਉਂਦਾ ਹੈ। ਬੀਬੀ ਜਗੀਰ ਨੇ ਕਿਹਾ ਕਿ ਕਾਂਗਰਸ ਦੇ ਪੱਲੇ ਹੋਰ ਤਾਂ ਕੁੱਝ ਹੈ ਨਹੀਂ ਇਸ ਲਈ ਉਹ ਅਜਿਹੇ ਮਸਲੇ ਚੁੱਕੇ ਰਹੇ ਹਨ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ਉੱਤੇ ਵੀ ਸਵਾਲ ਚੁੱਕੇ। ਬੀਬੀ ਜਗੀਰ ਕੌਰ ਨੇ ਆਖਿਆ ਕਿ ਕੈਪਟਨ ਨੇ ਆਪਣੀ ਸਰਕਾਰ ਸਮੇਂ ਤਾਂ ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ਼ ਨਹੀਂ ਕੀਤੇ ਅਤੇ ਹੁਣ ਵੋਟਾਂ ਨੇੜੇ ਦੇਖ ਫਿਰ ਤੋਂ ਯਾਤਰਾ ਰਾਹੀਂ ઠਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

RELATED ARTICLES
POPULAR POSTS