1.8 C
Toronto
Thursday, November 27, 2025
spot_img
Homeਪੰਜਾਬਅਕਾਲੀਆਂ ਦੇ ਧਰਨੇ ਨੂੰ ਜਾਖੜ ਨੇ ਦੱਸਿਆ ਨਿਰਾ ਪਾਖੰਡ

ਅਕਾਲੀਆਂ ਦੇ ਧਰਨੇ ਨੂੰ ਜਾਖੜ ਨੇ ਦੱਸਿਆ ਨਿਰਾ ਪਾਖੰਡ

ਕਿਹਾ – ਸੁਖਬੀਰ ਬਾਦਲ ਨੂੰ 10 ਸਾਲਾਂ ਬਾਅਦ ਯਾਦ ਆਇਆ ਸਿੱਖ ਧਰਮ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਜਾ ਰਹੇ ਧਰਨਿਆਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਖੰਡ ਦੱਸਿਆ ਹੈ। ਜਾਖੜ ਨੇ ਕਿਹਾ ਕਿ 10 ਸਾਲ ਅਕਾਲੀ ਦਲ ਨੂੰ ਨਾ ਇਤਿਹਾਸ ਦੀਆਂ ਕਿਤਾਬਾਂ ਯਾਦ ਆਈਆਂ ਤੇ ਨਾ ਹੀ ਸਿੱਖ ਧਰਮ ਯਾਦ ਆਇਆ। ਉਨ੍ਹਾਂ ਕਿਹਾ ਕਿ ਜਦੋਂ ਟਕਸਾਲੀ ਆਗੂਆਂ ਨੇ ਅਕਾਲੀ ਦਲ ਖ਼ਿਲਾਫ਼ ਮੋਰਚਾ ਖ਼ੋਲ੍ਹ ਦਿੱਤਾ ਤਾਂ ਸੁਖਬੀਰ ਬਾਦਲ ਨੂੰ ਸਿੱਖ ਧਰਮ ਵੀ ਦਿਖਾਈ ਦੇ ਰਿਹਾ ਹੈ ਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਸਿਰਫ ਅਸਤੀਫੇ ਦੇ ਬਿਆਨ ਦੇ ਰਹੇ ਹਨ, ਜੇਕਰ ਉਹ ਇਸ ਮੁੱਦੇ ‘ਤੇ ਇੰਨੇ ਹੀ ਗੰਭੀਰ ਹਨ ਤਾਂ ਹੁਣ ਤੱਕ ਅਸਤੀਫਾ ਦੇ ਦੇਣਾ ਚਾਹੀਦਾ ਸੀ। ਜਾਖੜ ਨੇ ਅਕਾਲੀ ਦਲ ਵੱਲੋਂ ਚੁਰਾਸੀ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਹੱਕਾਂ ਲਈ ਧਰਨਾ ਲਾਉਣ ਸਬੰਧੀ ਕਿਹਾ ਕਿ ਕੇਂਦਰ ਵਿੱਚ ਐਨਡੀਏ ਸਰਕਾਰ ਹੈ ਤੇ ਅਕਾਲੀ ਦਲ ਉਸ ਦਾ ਹਿੱਸਾ ਹੈ। ਧਰਨਾ ਲਾਉਣ ਦੀ ਬਜਾਏ ਅਕਾਲੀ ਦਲ ਨੂੰ ਕੇਂਦਰ ਸਰਕਾਰ ਕੋਲੋਂ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ।

RELATED ARTICLES
POPULAR POSTS