24.8 C
Toronto
Monday, August 17, 2026
spot_img
Homeਪੰਜਾਬਮਨੀਲਾ ਵਿੱਚ ਸਿੱਧਵਾਂ ਦੋਨਾ ਵਾਸੀ ਦੀ ਹੱਤਿਆ

ਮਨੀਲਾ ਵਿੱਚ ਸਿੱਧਵਾਂ ਦੋਨਾ ਵਾਸੀ ਦੀ ਹੱਤਿਆ

ਮਨੀਲਾ ਵਿੱਚ ਸਿੱਧਵਾਂ ਦੋਨਾ ਵਾਸੀ ਦੀ ਹੱਤਿਆਕਪੂਰਥਲਾ : ਇਥੋਂ ਨੇੜਲੇ ਪਿੰਡ ਸਿੱਧਵਾਂ ਦੋਨਾ ਦੇ 41 ਸਾਲਾ ਵਿਅਕਤੀ ਬਲਵਿੰਦਰ ਸਿੰਘ ਦੀ ਕੁੱਝ ਅਣਪਛਾਤਿਆਂ ਨੇ ਮਨੀਲਾ ਦੇ ਇਲਾਕੇ ਸਨੋਸਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਥੇ ਇਸ ਪਿੰਡ ਦੇ ਤੀਜੇ ਵਿਅਕਤੀ ਦੀ ਹੱਤਿਆ ਕੀਤੀ ਗਈ ਹੈ। ਹਮਲਾਵਰਾਂ ਨੇ ਤੜਕੇ ਗੱਡੀ ਵਿਚੋਂ ਉਤਰਦੇ ਹੋਏ ਬਲਵਿੰਦਰ ਸਿੰਘ ਉਰਫ਼ ਬਿੰਦਰ ਦੇ ਸਿਰ ਵਿੱਚ ਗੋਲੀਆਂ ਮਾਰੀਆਂ। ਉਸ ਦੀ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ। ਪਿੰਡ ਵਿੱਚ ਘਟਨਾ ਦੀ ਖ਼ਬਰ ਮਿਲਦੇ ਹੀ ਸੋਗ ਫੈਲ ਗਿਆ। ਮ੍ਰਿਤਕ ਦੇ ਵੱਡੇ ਭਰਾ ਜੋਗਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਿੰਦਰ 17 ਸਾਲਾਂ ਤੋਂ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਫਾਇਨਾਂਸਰ ਸੀ ਤੇ ਸਨੋਸਾ ਸ਼ਹਿਰ ਵਿੱਚ ਰਹਿ ਰਿਹਾ ਸੀ। ਡੇਢ ਸਾਲ ਪਿੰਡ ਰਹਿ ਕੇ ਗਏ ਬਲਵਿੰਦਰ ਨੂੰ ਮਨੀਲਾ ਪਹੁੰਚਿਆ ਹਾਲੇ ਕਰੀਬ 40 ਦਿਨ ਹੀ ਹੋਏ ਸਨ।

RELATED ARTICLES
POPULAR POSTS