22.5 C
Toronto
Thursday, August 20, 2026
spot_img
Homeਪੰਜਾਬਚੰਡੀਗੜ੍ਹ ਦੇ ਬਣੇ ਮੇਅਰ ਰਵੀ ਕਾਂਤ ਸ਼ਰਮਾ

ਚੰਡੀਗੜ੍ਹ ਦੇ ਬਣੇ ਮੇਅਰ ਰਵੀ ਕਾਂਤ ਸ਼ਰਮਾ

ਚੰਡੀਗੜ੍ਹ ਦੇ ਬਣੇ ਮੇਅਰ ਰਵੀ ਕਾਂਤ ਸ਼ਰਮਾਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਵੀ ਭਾਜਪਾ ਦਾ ਕਬਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਨਗਰ ਨਿਗਮ ਦੀਆਂ ਅੱਜ ਹੋਈਆਂ ਚੋਣਾਂ ‘ਚ ਭਾਜਪਾ ਉਮੀਦਵਾਰਾਂ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਾਜਪਾ ਵਲੋਂ ਮੇਅਰ ਦੇ ਅਹੁਦੇ ਲਈ ਰਵੀਕਾਂਤ ਸ਼ਰਮਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਮਹੇਸ਼ਇੰਦਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਬੇਗਮ ਫਰਮੀਲਾ ਚੋਣ ਮੈਦਾਨ ‘ਚ ਸਨ। ਦੂਜੇ ਪਾਸੇ ਕਾਂਗਰਸੀ ਵੱਲੋਂ ਮੇਅਰ ਲਈ ਦੇਵੇਂਦਰ ਬਬਲਾ, ਸੀਨੀਅਰ ਡਿਪਟੀ ਮੇਅਰ ਲਈ ਰਵਿੰਦਰ ਕੌਰ ਗੁਜਰਾਲ ਅਤੇ ਡਿਪਟੀ ਮੇਅਰ ਲਈ ਸਤੀਸ਼ ਕੈਂਥ ਮੈਦਾਨ ਵਿਚ ਸਨ। ਮੇਅਰ ਬਣੇ ਰਵੀਕਾਂਤ ਸ਼ਰਮਾ ਨੂੰ 17 ਵੋਟਾਂ ਹਾਸਲ ਹੋਈਆਂ ਜਦੋਂਕਿ ਕਾਂਗਰਸੀ ਉਮੀਦਵਾਰ ਨੂੰ ਸਿਰਫ 5 ਵੋਟਾਂ ਮਿਲੀਆਂ। ਭਾਜਪਾ ਦੇ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣੇ ਉਮੀਦਵਾਰਾਂ ਨੂੰ 19-19 ਵੋਟਾਂ ਹਾਸਲ ਹੋਈਆਂ ਜਦੋਂਕਿ ਇਨ੍ਹਾਂ ਅਹੁਦਿਆਂ ਲਈ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਕੋਈ ਵੀ ਵੋਟ ਹਾਸਲ ਨਹੀਂ ਹੋਈ।

RELATED ARTICLES
POPULAR POSTS