Breaking News
Home / ਪੰਜਾਬ / ਭਾਜਪਾ ਨੂੰ ਝੂਠ ਫੈਲਾ ਕੇ ਲੋਕਾਂ ਨੂੰ ਹਨ੍ਹੇਰੇ ਵਿੱਚ ਰੱਖਣ ਦੀ ਆਦਤ: ਵੜਿੰਗ

ਭਾਜਪਾ ਨੂੰ ਝੂਠ ਫੈਲਾ ਕੇ ਲੋਕਾਂ ਨੂੰ ਹਨ੍ਹੇਰੇ ਵਿੱਚ ਰੱਖਣ ਦੀ ਆਦਤ: ਵੜਿੰਗ

ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਨੂੰ ਝੂਠ ਫੈਲਾ ਕੇ ਲੋਕਾਂ ਨੂੰ ਹਨ੍ਹੇਰੇ ਵਿਚ ਰੱਖਣ ਦੀ ਆਦਤ ਹੈ। ਭਾਜਪਾ ਝੂਠ ਦੀ ਰਾਜਨੀਤੀ ਕਰਦੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਅਧੀਨ ਚੱਲ ਰਹੀਆਂ ਕਈ ਸਰਕਾਰਾਂ ਦੇ ਸੂਬਿਆਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਹਨ, ਜਦਕਿ ਕਾਂਗਰਸ ਦੀਆਂ ਸਰਕਾਰਾਂ ਵਾਲੇ ਰਾਜਾਂ ਵਿੱਚ ਇਨ੍ਹਾਂ ਦੀਆਂ ਕੀਮਤਾਂ ਘੱਟ ਹਨ। ਇਹ ਪ੍ਰਗਟਾਵਾ ਉਨ੍ਹਾਂ ‘ਐਕਸ’ ਉੱਤੇ ਉਦੋਂ ਕੀਤਾ ਜਦੋਂ ਭਾਜਪਾ ਨੇ ਕੁਝ ਰਾਜਾਂ ਵਿੱਚ ਚੱਲ ਰਹੀਆਂ ਕਾਂਗਰਸ ਦੀਆਂ ਸਰਕਾਰਾਂ ‘ਤੇ ਆਰੋਪ ਲਗਾਏ ਸਨ ਕਿ ਉੱਥੇ ਤੇਲ ਦੇ ਜ਼ਰੀਏ ਜਨਤਾ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਸੂਬਿਆਂ ਰਾਜਸਥਾਨ ਵਿੱਚ ਪੈਟਰੋਲ 105.62 ਰੁਪਏ, ਮੱਧ ਪ੍ਰਦੇਸ਼ ਵਿਚ 107.45, ਮਹਾਰਾਸ਼ਟਰ ਵਿਚ 104.88, ਛੱਤੀਸਗੜ੍ਹ ਵਿਚ 101.74 ਅਤੇ ਬਿਹਾਰ ਵਿਚ 107 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਉਨ੍ਹਾਂ ਭਾਜਪਾ ਦੀ ਇਸ ਗੱਲ ਦਾ ਖੰਡਨ ਕੀਤਾ ਕਿ ਕਾਂਗਰਸ ਸਰਕਾਰਾਂ ਵਾਲੇ ਰਾਜਾਂ ਵਿੱਚ ਤੇਲ ਕੀਮਤਾਂ ਵੱਧ ਹਨ।

 

Check Also

ਸੁਖਬੀਰ ਬਾਦਲ ਨੂੰ  ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਹੋਈ ਹੋਰ ਤੇਜ਼

ਚੰਦੂਮਾਜਰਾ ਬੋਲੇ : ਸੁਖਬੀਰ ਬਾਦਲ ਦੀ ਅਗਵਾਈ ਨੂੰ ਪਸੰਦ ਨਹੀਂ ਕਰਦੇ ਲੋਕ ਚੰਡੀਗੜ੍ਹ/ਬਿਊਰੋ ਨਿਊਜ਼ : …