ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਸਿਆਸਤ ਨੇ ਇਕ ਵਾਰ ਫਿਰ ਤੋਂ ਡੇਰਿਆਂ ਵੱਲ ਮੋੜ ਕੱਟ ਲਿਆ ਹੈ। ਆਉਂਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਪਾਰਟੀਆਂ ਨੂੰ ਵੱਧ ਤੋਂ ਵੱਧ ਵੋਟਾਂ ਲੈਣ ਲਈ ਹੁਣ ਤੱਕ ਵਿਕਾਸ ਅਤੇ ਤਰੱਕੀ ਦੀਆਂ ਗੱਲਾਂ ਕਰਨ ਵਾਲੇ ਪਾਰਟੀ ਲੀਡਰ ਫਿਰ ਤੋਂ ਧਾਰਮਿਕ ਡੇਰਿਆਂ ਵੱਲ ਨੂੰ ਝੋਲੀ ਅੱਡ ਤੁਰ ਪਏ ਹਨ। ਇਕ ਪਾਸੇ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਹਮਦਰਦੀ ਪ੍ਰਗਟਾਉਣ ਦੇ ਨਾਂ ‘ਤੇ ਮੁਲਾਕਾਤ ਕੀਤੀ ਉਥੇ ਅਰਵਿੰਦ ਕੇਜਰੀਵਾਲ ਤੇ ਬਾਦਲ ਧੜਾ ਪਹਿਲਾਂ ਹੀ ਉਨ੍ਹਾਂ ਦੇ ਡੇਰੇ ‘ਤੇ ਜਾ ਚੁੱਕਿਆ ਹੈ ਪਰ ਅਮਰਿੰਦਰ ਦੇ ਜਾਣ ਨਾਲ ਇਕ ਫਿਰ ਡੇਰਾ ਸਿਆਸਤ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …