ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਵਿਚ ਪੈਂਦੇ ਵਾਰਡ ਨੰਬਰ 3-4 ਵਿਚ ਸਿਟੀ ਕਾਊਂਸਲਰ ਵਜੋਂ ਪਹਿਲੀ ਪੰਜਾਬਣ ਉਮੀਦਵਾਰ ਨਿਸ਼ੀ ਸਿੱਧੂ ਨੇ ਵੀ ਆਪਣੀ ਉਮੀਦਵਾਰੀ ਜਤਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰਡ ਵਿਚੋਂ ਨਿਸ਼ੀ ਸਿੱਧੂ ਤੋਂ ਇਲਾਵਾ ਮੌਜੂਦਾ ਸਿਟੀ ਕਾਊਂਸਲਰ ਜੈੱਫ਼ ਬਾਉਮਨ ਸਮੇਤ ਦੋ ਹੋਰ ਨਵੇਂ ਉਮੀਦਵਾਰ ਸਿੰਘ ਤਨਵੀਰ ਅਤੇ ਪੈਰਿਨ ਚੋਕਸੀ ਜ਼ੋਰ ਅਜ਼ਮਾਈ ਕਰ ਰਹੇ ਹਨ। ਇਸ ਤਰ੍ਹਾਂ ਇਸ ਵਾਰਡ ਵਿਚ ਜੇਕਰ ਹੋਰ ਕੋਈ ਨਵਾਂ ਉਮੀਦਵਾਰ ਖੜਾ ਨਹੀਂ ਹੁੰਦਾ ਤਾਂ ਫਿਰ ਮੁਕਾਬਲਾ ਦੋ ਪੰਜਾਬੀ ਅਤੇ ਦੋ ਗ਼ੈਰ-ਪੰਜਾਬੀ ਉਮੀਦਵਾਰਾਂ ਵਿਚਕਾਰ ਹੋਣ ਦੀ ਉਮੀਦ ਹੈ।
ਨਿਸ਼ੀ ਸਿੱਧੂ ਦਾ ਪਿਛੋਕੜ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਹੈ ਅਤੇ ਉਹ ਪਿਛਲੇ 35 ਸਾਲ ਤੋਂ ਕੈਨੇਡਾ ਵਿਚ ਰਹਿ ਰਹੀ ਹੈ। ਇੱਥੇ ਆ ਕੇ ਉਸ ਨੇ ਬਹੁ-ਪੱਖੀ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਇਨਟੀਰੀਅਰ ਡਿਜ਼ਾਈੰਿਨੰਗ, ਬਿਜ਼ਨੈੱਸ ਲੀਡਰਸ਼ਿਪ, ਆਰ.ਸੀ.ਐੱਮ. ਸਰਟੀਫ਼ੀਕੇਸ਼ਨ, ਬੈਚੁਲਰ ਇਨ ਬਿਜ਼ਨੈੱਸ (ਬੀ.ਬੀ.ਏ.) ਅਤੇ ਮਾਸਟਰ ਇਨ ਬਿਜ਼ਨੈੱਸ ਐਡਮਨਿਸਟ੍ਰੇਸ਼ਨ (ਐੱਮ.ਬੀ.ਏ.) ਦੀ ਡਿਗਰੀ ਹਾਸਲ ਕੀਤੀ। ਇਸ ਦੇ ਨਾਲ ਹੀ ਸਰਟੀਫ਼ਾਈਡ ਕਮਿਊਨਿਟੀ ਮੀਡੀਏਟਰ ਐਂਡ ਕਮਿਊਨਿਟੀ ਰੀਲੇਸ਼ਨਸ ਦਾ ਕੋਰਸ ਵੀ ਕੀਤਾ। ਇਨ੍ਹਾਂ ਢੇਰ ਸਾਰੇ ਸਰਟੀਫ਼ੀਕੇਟਾਂ, ਡਿਪਲੋਮਿਆਂ ਅਤੇ ਡਿਗਰੀਆਂ ਨਾਲ ਲੈਸ ਨਿਸ਼ੀ ਸਿੱਧੂ ਨੇ ਆਪਣੀ ਨੌਕਰੀ ਦੇ ਨਾਲ ਨਾਲ ਕਮਿਉਊਨਿਟੀ ਵਿਚ ਵਾਲੰਟੀਅਰ ਵਜੋਂ ਸਾਲਾਂ ਬੱਧੀ ਕੰਮ ਕੀਤਾ ਹੈ ਜਿਸ ਵਿਚ ਵਾਈ.ਐੱਮ.ਸੀ.ਏ. ਵਿਚ ਹੈਬੀਟੈਟ ਫ਼ਾਰ ਹਿਊਮੈਨਿਟੀ ਸੈੱਟਲਮੈਂਟ ਐਂਡ ਇੰਟੈਗਰੇਸ਼ਨ ਸਰਵਿਸਿਜ਼, ਗਰੇਡ ਇਨ ਟ੍ਰੇਨਿੰਗ ਐਂਡ ਐਡਜਸਟਮੈਂਟ ਬੋਰਡ, ਪ੍ਰੈਜ਼ੀਡੈਂਟ ਆਫ਼ ਮਲਟੀਕਲਚਰਲ ਵੋਮੈੱਨ ਐਸੋਸੀਏਸ਼ਨ-ਵੋਮੈੱਨ ਇਨ ਲੀਡਰਸ਼ਿਪ ਰੋਲ ਅਤੇ ਹੇਟ ਕਰਾਈਮ ਪ੍ਰੀਵੈੱਨਸ਼ਨ ਪ੍ਰੋਗਰਾਮ ਸ਼ਾਮਲ ਹਨ। ਇਸ ਸਮੇਂ ਉਹ ਪ੍ਰੈਜ਼ੀਡੈਂਟ/ਟਰੱਯਰਰ ਆਫ਼ ਪੀ.ਸੀ.ਸੀ. 439 ਵਿਚ ਸੇਵਾ ਨਿਭਾਅ ਰਹੀ ਹੈ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …