9.9 C
Toronto
Wednesday, September 23, 2026
spot_img
Homeਪੰਜਾਬਅੰਮਿ੍ਰਤਸਰ ’ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ

ਅੰਮਿ੍ਰਤਸਰ ’ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ

ਅੰਮਿ੍ਰਤਸਰ ’ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗਇਕ ਵਿਅਕਤੀ ਜ਼ਿੰਦਾ ਸੜਿਆ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਵਿਚ ਅੱਜ ਸ਼ੁੱਕਰਵਾਰ ਤੜਕੇ ਇਕ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਜਿੰਦਾ ਸੜ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਰਟ ਸਰਕਟ ਕਾਰਨ ਲੱਗੀ ਇਸ ਅੱਗ ਕਾਰਨ ਬਿਲਡਿੰਗ ਪੂਰੀ ਤਰ੍ਹਾਂ ਸੜ ਗਈ। ਇਸ ਬਿਲਡਿੰਗ ਵਿਚ ਦੋ ਦੁਕਾਨਾਂ ਅਤੇ ਰਿਹਾਇਸ਼ੀ ਕਮਰੇ ਬਣੇ ਹੋਏ ਸਨ। ਇਨ੍ਹਾਂ ਕਮਰਿਆਂ ਵਿਚ ਸੁੱਤੇ ਪਿਓ-ਪੁੱਤ ਵਿਚੋਂ ਪਿਉ ਜਿੰਦਾ ਸੜ ਗਿਆ ਅਤੇ ਪੁੱਤ ਦੇ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਵਿਚ ਹੇਠਾਂ ਦੋ ਦੁਕਾਨਾਂ ਹਨ, ਜਦਕਿ ਉਪਰਲੀ ਮੰਜ਼ਿਲ ’ਤੇ ਰਿਹਾਇਸ਼ੀ ਕਮਰੇ ਹਨ। ਸੂਚਨਾ ਮਿਲਣ ’ਤੇ ਫਾਇਰ ਬਿ੍ਰਗੇਡ ਦੇ ਕਰਮਚਾਰੀ ਵੀ ਪਹੁੰਚ ਗਏ, ਪਰ ਅੱਗ ਬੁਝਾਉਣ ਲਈ ਛੇ ਘੰਟੇ ਦਾ ਸਮਾਂ ਲੱਗਿਆ। ਇਸ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

RELATED ARTICLES
POPULAR POSTS