ਕਤਲ ਦੇ ਕੇਸ ਵਿਚ ਬਲਵਿੰਦਰ ਸਾਊਦੀ ਅਰਬ ਦੀ ਜੇਲ੍ਹ ’ਚ ਬੰਦ
ਰਿਹਾਈ ਲਈ ਦੋ ਕਰੋੜ ਰੁਪਏ ਦੀ ਬਲੱਡ ਮਨੀ ਮੰਗੀ ਗਈ
ਚੰਡੀਗੜ੍ਹ/ਬਿਊਰੋ ਨਿਊਜ਼
ਦੋ ਕਰੋੜ ਰੁਪਏ ਦੀ ਬਲੱਡ ਮਨੀ ਨਾ ਦਿੱਤੀ ਗਈ ਤਾਂ ਪੰਜਾਬੀ ਨੌਜਵਾਨ ਦਾ ਸਿਰ ਕਲਮ ਕਰ ਦੇਣ ਦੀ ਧਮਕੀ ਦਿੱਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਨੌਜਵਾਨ ਬਲਵਿੰਦਰ ਸਾਊਦੀ ਅਰਬ ਦੀ ਜੇਲ੍ਹ ਵਿਚ ਹੈ। ਉਸ ਨੌਜਵਾਨ ’ਤੇ ਕਤਲ ਦਾ ਆਰੋਪ ਹੈ। ਜਿਸ ਨੂੰ ਛੁਡਾਉਣ ਬਦਲੇ ਮਿ੍ਰਤਕ ਦੇ ਪਰਿਵਾਰ ਨੇ ਬਲੱਡ ਮਨੀ ਮੰਗੀ ਹੈ। ਅੱਜ ਸੋਮਵਾਰ ਨੂੰ ਬਲਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕਰਕੇ ਪੰਜਾਬੀਆਂ ਤੋਂ ਮੱਦਦ ਮੰਗੀ ਹੈ। ਇਨ੍ਹਾਂ ਦਾ ਕਹਿਣਾ ਸੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਣਾ ਚਾਹੁੰਦੇ ਹਨ, ਪਰ ਸਮਾਂ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕਰੀਬ ਸਵਾ ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ ਅਤੇ ਹੋਰ ਪੈਸੇ ਵੀ ਜ਼ਰੂਰਤ ਹੈ। ਬਲਵਿੰਦਰ ਦੇ ਭਰਾ ਜੋਗਿੰਦਰ ਅਤੇ ਸਮਾਜ ਸੇਵੀ ਰੁਪਿੰਦਰ ਮਨਾਵਾ ਨੇ ਦੱਸਿਆ ਕਿ ਬਲਵਿੰਦਰ 2008 ਵਿਚ ਸਾਊਦੀ ਅਰਬ ਗਿਆ ਸੀ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …